ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 6 ਜੂਨ
ਸੀਨੀਅਰ ਡਿਪਟੀ ਮੇਅਰ ਅਤੇ ਨਿਗਮ ਕੌਂਸਲਰ ਹੀਰਾ ਨੇਗੀ ਵਲੋਂ ‘ਜੀਤੇ ਰਹੋ’ ਐਨਜੀਓ ਦੇ ਸਹਿਯੋਗ ਨਾਲ ਸੈਕਟਰ-50 ਸਥਿਤ ਕਮਿਊਨਿਟੀ ਸੈਂਟਰ ਵਿੱਚ 18 ਤੋਂ 44 ਸਾਲ ਦੀ ਉਮਰ ਵਾਲੇ ਦਿਵਿਆਂਗ ਤੇ ਲੋੜਵੰਦ ਵਿਅਕਤੀਆਂ ਨੂੰ ਕੋਵਿਡ-19 ਰੋਕੂ ਟੀਕਾ ਲਗਾਉਣ ਲਈ ਇੱਕ ਸਪੈਸ਼ਲ ਟੀਕਾਕਰਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਟੀਕਾਕਰਨ ਲਈ ਲੋੜੀਂਦੀ ਆਨਲਾਈਨ ਪ੍ਰਕਿਰਿਆ ਪੂਰੀ ਕਰਨ ਤੋਂ ਅਸਮਰਥ ਵਿਅਕਤੀਆਂ ਦਾ ਮੌਕੇ ’ਤੇ ਹੀ ਟੀਕਾਕਰਨ ਕੀਤਾ ਗਿਆ।