ਮਿਹਰ ਸਿੰਘ
ਕੁਰਾਲੀ, 6 ਸਤੰਬਰ
ਇੱਥੋਂ ਦੇ ਪ੍ਰਾਚੀਨ ਡੇਰਾ ਗੁਸਾਈਂਆਣਾਂ ਦੇ ਸਾਲਾਨਾ ਜੋੜ ਮੇਲੇ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਡੇਰਾ ਮੁਖੀ ਬਾਬਾ ਧਨਰਾਜ ਗਿਰ ਦੀ ਸਰਪ੍ਰਸਤੀ ਅਤੇ ਗਾਇਕ ਓਮਿੰਦਰ ਓਮਾ ਦੀ ਦੇਖ-ਰੇਖ ਹੇਠ ਕਰਵਾਏ ਇਸ ਪ੍ਰੋਗਰਾਮ ਵਿਚ ਕਈ ਗਾਇਕਾਂ ਨੇ ਹਾਜ਼ਰੀ ਲਗਵਾਈ।
ਦੁਪਹਿਰ ਤੋਂ ਲੈ ਕੇ ਦੇਰ ਰਾਤ ਤੱਕ ਲਗਾਤਾਰ ਚੱਲੇ ਸੱਭਿਆਚਾਰਕ ਮੇਲੇ ਦਾ ਉਦਘਾਟਨ ਕੌਂਸਲਰ ਬਹਾਦਰ ਸਿੰਘ ਓਕੇ ਤੇ ਡਾ. ਅਸ਼ਵਨੀ ਸ਼ਰਮਾ ਨੇ ਕੀਤਾ ਜਦੋਂਕਿ ਸ਼ਮ੍ਹਾਂ ਰੋਸ਼ਨ ਦੀ ਰਸਮ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਣਾ ਹਰੀਸ਼ ਕੁਮਾਰ ਤੇ ਕੌਂਸਲਰ ਖੁਸ਼ਬੀਰ ਨੇ ਨਿਭਾਈ। ਇਸ ਦੌਰਾਨ ਗਾਇਕ ਰਤਨ ਰਿਸ਼ੂ, ਮਾਣਕਪੁਰ ਸ਼ਰੀਫ਼, ਅਵਤਾਰ ਚੋਪੜਾ, ਅਰਸ਼ਦੀਪ ਚੀਮਾ, ਮੋਹਨ ਕਿਸ਼ਨਪੁਰਾ, ਜੱਗੀ ਸੀਹੋਂਮਾਜਰਾ ਆਦਿ ਨੇ ਹਾਜ਼ਰੀ ਲਵਾਈ। ਹਰਵਿੰਦਰ ਨੂਰਪੁਰੀ ਤੇ ਦਵਿੰਦਰ ਦਿਓਲ ਅਤੇ ਦੋਗਾਣਾ ਜੋੜੀ ਭੁਪਿੰਦਰ ਗਿੱਲ ਤੇ ਜਸਵਿੰਦਰ ਜੀਤੂ ਨੇ ਗੀਤਾਂ ਦੀ ਝੜੀ ਲਗਾ ਦਿੱਤੀ।
ਨੌਜਵਾਨ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਨੇ ਮੁੱਖ ਮਹਿਮਾਨਾਂ ਤੇ ਕਾਂਗਰਸ ਦੇ ਵਿਜੇ ਸ਼ਰਮਾ ਟਿੰਕੂ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਜੈ ਸਿੰਘ ਚੱਕਲਾਂ, ਦਵਿੰਦਰ ਸਿੰਘ ਠਾਕੁਰ, ਰਾਣਾ ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।