ਬਨੂੜ: ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਪਿੰਡ ਬੂਟਾ ਸਿੰਘ ਵਾਲਾ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 22 ਲੱਖ ਦੀ ਗਰਾਂਟ ਦਾ ਚੈੱਕ ਭੇਟ ਕੀਤਾ। ਬਲਾਕ ਸਮਿਤੀ ਮੈਂਬਰ ਐਡਵੋਕੇਟ ਗਗਨਦੀਪ ਸਿੰਘ ਅਤੇ ਸਰਪੰਚ ਭੂਪਿੰਦਰ ਸਿੰਘ ਦੀ ਅਗਵਾਈ ਹੇਠ ਪੰਚਾਇਤ ਮੈਂਬਰਾਂ ਨੇ ਇਹ ਚੈੱਕ ਹਾਸਲ ਕੀਤਾ। ਸ੍ਰੀ ਕੰਬੋਜ ਨੇ ਦੱਸਿਆ ਕਿ ਕੌਮੀ ਮਾਰਗ ਤੋਂ ਬੂਟਾਸਿੰਘ ਵਾਲਾ ਪਿੰਡ ਲਈ ਸੜਕ ਨੂੰ ਪਹਿਲਾਂ ਹੀ ਅਠਾਰਾਂ ਫੁੱਟ ਬਣਾ ਦਿੱਤਾ ਹੈ। ਪਾਣੀ ਦੇ ਨਿਕਾਸ, ਖੇਡ ਗਰਾਊਂਡ ਤੇ ਗਲੀਆਂ ਨਾਲੀਆਂ ਲਈ ਵੱਡੀ ਗਰਾਂਟ ਦਿੱਤੀ ਗਈ ਹੈ। -ਪੱਤਰ ਪ੍ਰੇਰਕ