ਪੱਤਰ ਪ੍ਰੇਰਕ
ਚੰਡੀਗੜ੍ਹ, 19 ਅਗਸਤ
ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ, ਪਿੰਡ ਡੱਡੂ ਮਾਜਰਾ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਦਰੋਣਾਚਾਰੀਆ ਸਟੇਡੀਅਮ ਵਿੱਚ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਦੰਗਲ ਵਿਚ ਪੰਜਾਬ ਸਮੇਤ ਵੱਖ ਵੱਖ ਰਾਜਾਂ ਤੋਂ 200 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ।
ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸੈਣੀ ਤੇ ਜਸਬੀਰ ਸਿੰਘ ਬਿੱਲਾ ਨੇ ਦੱਸਿਆ ਕਿ ਪਹਿਲਵਾਨ ਸਿਕੰਦਰ ਸ਼ੇਖ ਨੇ ਪਹਿਲਵਾਨ ਉਮੇਸ਼ ਮਥੁਰਾ ਨੂੰ ਹਰਾ ਕੇ ‘ਝੰਡੀ ਦੀ ਕੁਸ਼ਤੀ’ ਉੱਤੇ ਕਬਜ਼ਾ ਕੀਤਾ ਅਤੇ 2.11 ਲੱਖ ਰੁਪਏ ਦਾ ਇਨਾਮ ਜਿੱਤਿਆ। ਕੁਸ਼ਤੀ ਦੰਗਲ ਕਮੇਟੀ ਦੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਮੇਲੇ ਵਿਚ ਪੁੱਜੇ ਖਿਡਾਰੀਆਂ ਲਈ ਖਾਸ ਪ੍ਰਬੰਧ ਕੀਤੇ ਗਏ ਸਨ। ਪ੍ਰਬੰਧਕਾਂ ਵਿੱਚੋਂ ਗੁਰ ਰਾਜ ਸਿੰਘ ਨੇ ਦੱਸਿਆ ਕਿ ਪੀਸੀਐੱਲ ਦੇ ਸੀਐੱਮਡੀ ਜਗਜੀਤ ਸਿੰਘ ਮਾਝਾ ਅਤੇ ਐਡਵੋਕੇਟ ਗੁਰਮੀਤ ਸਿੰਘ ਡੱਡੂਮਾਜਰਾ ਨੇ ਵੀ ਕੁਸ਼ਤੀ ਦੰਗਲ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਦਲਵਿੰਦਰ ਸਿੰਘ ਸੈਣੀ, ਐਡਵੋਕੇਟ ਅਮਰਦੀਪ ਸਿੰਘ, ਇਲਾਕਾ ਕੌਂਸਲਰ ਕੁਲਦੀਪ ਟੀਟਾ, ਸੀਟੀਯੂ ਤੋਂ ਚਰਨ ਸਿੰਘ ਹਾਜ਼ਰ ਸਨ।