ਲਾਲੜੂੂ: ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਆਈਟੀਆਈ ਚੌਕ ਲਾਲੜੂ ਵਿੱਚ ਟਰੈਫਿਕ ਲਾਈਟਾਂ ਪਿਛਲੇ ਲੰਮੇ ਸਮੇਂ ਤੋਂ ਖਰਾਬ ਹੋਣ ਕਾਰਨ ਸਾਰਾ ਦਿਨ ਟਰੈਫਿਕ ਜਾਮ ਰਹਿੰਦਾ ਹੈ, ਜਿਸ ਕਾਰਨ ਲੋਕਾਂ ਪ੍ਰੇਸ਼ਾਨੀ ਰਹਿਣ ਦੇ ਨਾਲ ਨਾਲ ਹਾਦਸੇ ਦਾ ਡਰ ਬਣਿਆ ਰਹਿੰਦਾਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਟਰੈਫਿਕ ਲਾਈਟਾਂ ਚਾਲੂ ਕਰਵਾਈਆਂ ਜਾਣ ਤੇ ਅੰਡਰਬ੍ਰਿੱਜ਼ ਜਾਂ ਪੋੜੀਆਂ ਵਾਲਾ ਪੁਲ ਬਣਾਇਆ ਜਾਵੇ। ਮੁਹਾਲੀ ਦਾ ਸਭ ਤੋਂ ਵੱਡਾ ਪਿੰਡ ਲਾਲੜੂ ਹੋਣ ਕਾਰਨ ਅਤੇ ਹੰਡੇਸਰਾ ਰੋਡ ਉਪਰ ਆਈਟੀਆਈ, ਸਰਕਾਰੀ ਹਸਪਤਾਲ, ਦਾਣਾ ਮੰਡੀ ਅਤੇ ਅਨੇਕਾਂ ਹੀ ਇੰਜਨੀਅਰਿੰਗ ਕਾਲਜ ਸਮੇਤ ਦਰਜਨਾਂ ਪਿੰਡਾਂ ਦੀ ਟਰੈਫਿਕ ਵੀ ਇਥੋਂ ਹੀ ਲੰਘਦੀ ਹੈ। ਟਰੈਫਿਕ ਇੰਚਾਰਜ ਲਾਲੜੂ ਨਰਿੰਦਰ ਸਿੰਘ ਨੇ ਦੱਸਿਆ ਕਿ ਟਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲੀਸ ਸਮੇਤ ਥਾਣੇ ਤੋਂ ਵੀ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ, ਪਰ ਟਰੈਫਿਕ ਜ਼ਿਆਦਾ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। -ਪੱਤਰ ਪ੍ਰੇਰਕ