ਖਰੜ: ਖਰੜ-ਲਾਂਡਰਾਂ ਸੜਕ ’ਤੇ ਐੱਸਬੀਪੀ ਨਾਰਥ ਵੈਲੀ ਸਾਹਮਣੇ ਮੁੱਖ ਸੜਕ ’ਤੇ ਡੂੰਘੇ ਟੋਏ ਬਣੇ ਹੋਏ ਹਨ, ਜੋ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਕੂਲ ਜਾਂਦਿਆਂ ਸੜਕ ’ਤੇ ਡਿੱਗਣ ਕਾਰਨ ਗੁਰੀ ਨਾਂ ਦੇ ਬੱਚੇ ਅਤੇ ਉਸਦੀ ਮਾਤਾ ਦੇ ਸੱਟਾਂ ਲੱਗੀਆਂ। ਉਹ ਆਪਣੇ ਬੱਚੇ ਨੂੰ ਐਕਟਿਵਾ ਸਕੂਟਰ ’ਤੇ ਸਕੂਲ ਛੱਡਣ ਜਾ ਰਹੀ ਸੀ। ਮੌਕੇ ’ਤੇ ਮੌਜੂਦ ਕਈ ਵਿਅਕਤੀਆਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਸੜਕ ਰਾਹੀਂ ਉੱਚ ਅਧਿਕਾਰੀ ਲੰਘਦੇ ਹਨ ਅਤੇ ਸੜਕ ਦੇ ਦੋਵਾਂ ਕਿਨਾਰਿਆਂ ਤੇ ਵੱਡੀ-ਵੱਡੀ ਕਲੋਨੀਆਂ ਵਿਕਸਤ ਹੋ ਚੁੱਕੀਆਂ ਹਨ, ਪਰ ਕਿਸੇ ਨੂੰ ਵੀ ਇਹ ਟੋਏ ਨਜ਼ਰ ਨਹੀਂ ਆਉਂਦੇ। -ਪੱਤਰ ਪ੍ਰੇਰਕ