ਹਰਜੀਤ ਸਿੰਘ
ਜ਼ੀਰਕਪੁਰ, 15 ਨਵੰਬਰ
ਢਕੌਲੀ ਖੇਤਰ ’ਚ ਮੈਪਲ ਸੁਸਾਇਟੀ ਦੀ ਛੇਵੀਂ ਮੰਜ਼ਿਲ ਤੋਂ ਡਿੱਗ ਕੇ ਵਿਆਹੁਤਾ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪੇਕਾ ਪਰਿਵਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੀ ਪਛਾਣ 50 ਸਾਲਾ ਰਚਨਾ ਬੇਦੀ ਦੇ ਰੂਪ ’ਚ ਹੋਈ ਹੈ। ਪੁਲੀਸ ਨੂੰ ਮ੍ਰਿਤਕਾ ਦੇ ਪਿਤਾ ਨੇ ਦੱਸਿਆ ਉਸ ਦੀ ਧੀ ਦਾ ਵਿਆਹ ਸਾਲ 1999 ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਉਸ ਦਾ ਪਤੀ ਨਮਨੀਸ਼ ਬੇਦੀ, ਸੱਸ ਸੁਰਿੰਦਰਾ ਬੇਦੀ ਅਤੇ ਸਹੁਰਾ ਸੁਰਿੰਦਰ ਬੇਦੀ ਨਾਲ ਘਰੇਲੂ ਵਿਵਾਦ ਸੀ। ਇਸ ਨੂੰ ਲੈ ਕਈ ਵਾਰ ਪੰਚਾਇਤੀ ਤੌਰ ’ਤੇ ਫ਼ੈਸਲਾ ਵੀ ਹੋਇਆ। ਲੰਘੇ ਦਿਨੀਂ ਉਸ ਦਾ ਪਤੀ ਰਚਨਾ ਦੇਵੀ ਨੂੰ ਆਪਣੇ ਲੈ ਗਿਆ। ਉੱਥੋਂ ਉਨ੍ਹਾਂ ਨੂੰ ਫੋਨ ਆਇਆ ਕਿ ਰਚਨਾ ਦੀ ਛੇਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ। ਥਾਣਾ ਮੁਖੀ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਨਮਨੀਸ਼ ਬੇਦੀ, ਸੁਰਿੰਦਰਾ ਬੇਦੀ ਤੇ ਸੁਰਿੰਦਰ ਬੇਦੀ ਖਿਲਾਫ਼ ਕੇਸ ਦਰਜ ਕੀਤਾ ਹੈ।