ਪੰਚਕੂਲਾ:
ਪੰਚਕੂਲਾ ਦੇ ਬਰਵਾਲਾ ਤੇ ਰਾਏਪੁਰਰਾਣੀ ਇਲਾਕਿਆਂ ਦੇ ਪੋਲਟਰੀ ਫਾਰਮਾਂ ਵਿੱਚ ਹਜ਼ਾਰਾਂ ਮੁਰਗੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਪੰਛੀਆਂ ਦੀ ਮੌਤ ਦੇ ਸਹੀ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਮੁਰਗੀਆਂ ਦੀ ਮੌਤ ਨੂੰ ਵੇਖਦੇ ਹੋਏ ਪਸ਼ੂ ਪਾਲਣ ਵਿਭਾਗ ਨੇ ਜ਼ਿਲ੍ਹਾ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਹੁਣ ਤੱਕ ਕੁੱਲ ਕਿੰਨੀਆਂ ਮੁਰਗੀਆਂ ਦੀ ਮੌਤ ਹੋ ਚੁੱਕੀ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਇਨ੍ਹਾਂ ਮੁਰਗੀਆਂ ਦੇ ਖੂਨ ਦੇ ਸੈਂਪਲ ਲਏ ਹਨ। ਇਹ ਸੈਂਪਲ ਡਾ. ਕੋਮਲ (ਪਸ਼ੂ ਸਪੈਸਲਿਸ਼ਟ) ਦੀ ਦੇਖਰੇਖ ਹੇਠ ਡੀਡੀਐੱਲਏ ਲੈਬ ਦੁਆਰਾ ਲਏ ਗਏ ਹਨ। ਸਾਰੇ ਸੈਂਪਲਾਂ ਨੂੰ ਵੱਖ-ਵੱਖ ਲੈਬਾਂ ਵਿੱਚ ਭੇਜਿਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੁਰਗੀਆਂ ਦੀ ਮੌਤ ਕਿਸ ਵਾਇਰਸ ਕਾਰਨ ਹੋਈ ਹੈ।
-ਪੱਤਰ ਪ੍ਰੇਰਕ