ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 13 ਮਾਰਚ
ਇੱਥੋਂ ਦੇ ਫੇਜ਼ ਤਿੰਨ ਵਿਖੇ ਸਥਿਤ ਖਾਲਸਾ ਕਾਲਜ ਵਿਖੇ ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਮੌਕੇ ਰਾਣਾ ਸੂਫ਼ੀ ਬੂਲਪੁਰੀ ਦਾ ਪਲੇਠਾ ਕਾਵਿ-ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਸਾਬਕਾ ਸੈਸ਼ਨ ਜੱਜ ਜੇਐਸ ਖੁਸ਼ਦਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਬਲਵੀਰ ਕੌਰ, ਅਮਰਜੀਤ ਸਿੰਘ ਖੁਰਲ, ਕੇਂਦਰ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ, ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਸ਼ਾਮਲ ਹੋਏ।
ਇਸ ਮੌਕੇ ਸਜੀ ਕਾਵਿ ਮਹਿਫ਼ਲ ਦਾ ਆਰੰਭ ਦਵਿੰਦਰ ਕੌਰ ਢਿੱਲੋਂ ਦੇ ਧਾਰਮਿਕ ਗੀਤ ਨਾਲ ਹੋਇਆ। ਸਤਪਾਲ, ਆਸ਼ਾ ਕਮਲ, ਮੋਹਨ ਲਾਲ ਭੁੰਮਕ, ਹਰਿੰਦਰ ਹਰ ਨੇ ਆਪਣੇ ਲਿਖੇ ਗੀਤ ਸੁਣਾਏ। ਸਿਮਰਜੀਤ ਗਰੇਵਾਲ, ਬਲਵੰਤ ਸਿੰਘ ਮੁਸਾਫਿਰ, ਸੁਧਾ ਸੰਦੀਪ ਜੈਨ, ਮਨਜੀਤ ਕੌਰ ਮੁਹਾਲੀ, ਰਾਜਿੰਦਰ ਰੇਣੂ, ਜਸਪਾਲ ਸਿੰਘ ਦੇਸੂਮਾਜਰਾ, ਨਰਿੰਦਰ ਕੌਰ ਨਸਰੀਨ, ਨਵਨੀਤ ਕੌਰ ਮਠਾੜੂ, ਸਤਿਕਾਰ ਕੌਰ, ਕਰਮਜੀਤ ਬੱਗਾ, ਦਰਸ਼ਨ ਸਿੱਧੂ, ਅਜੀਤ ਸਿੰਘ ਸੰਧੂ ਅਤੇ ਆਰਕੇ ਭਗਤ ਨੇ ਸਮਾਜਿਕ ਸਰੋਕਾਰਾਂ ਨੂੰ ਬਿਆਨ ਕਰਦੀਆਂ ਕਵਿਤਾਵਾਂ ਸੁਣਾਈਆਂ।