ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 21 ਨਵੰਬਰ
ਚੰਡੀਗੜ੍ਹ ਪੁਲੀਸ ਨੇ ਪੀਯੂ ਵਿਚੋਂ ਚੋਰੀ ਹੋਈਆਂ 48 ਹੈਰੀਟੇਜ ਕੁਰਸੀਆਂ ਦੇ ਦੋਸ਼ ਵਿੱਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਇਥੋਂ ਦੇ ਸੈਕਟਰ 25 ਨੇੜੇਓਂ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਬਲਟਾਨਾ ਵਾਸੀ ਸਰਫਰਾਜ਼ ਵੱਜੋ ਹੋਈ ਹੈ। ਪੁਲੀਸ ਨੇ ਊਸ ਦੀ ਨਿਸ਼ਾਨਦੇਹੀ ’ਤੇ 18 ਕੁਰਸੀਆਂ ਬਰਾਮਦ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਸੋਸ਼ਿਓਲੋਜੀ ਵਿਭਾਗ ਦੇ ਹੈੱਡ ਮਨਜੀਤ ਸਿੰਘ ਦੀ ਸ਼ਿਕਾਇਤ ਉੱਤੇ ਪੁਲੀਸ ਨੇ ਕੁਰਸੀਆਂ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕੀਤੀ ਸੀ। ਪੁਲੀਸ ਨੂੰ ਸੂਚਨਾ ਮਿਲੀ ਕਿ ਫਰਨੀਚਰ ਵੇਚਣ ਵਾਲਾ ਵਿਅਕਤੀ ਹੈਰੀਟੇਜ ਕੁਰਸੀਆਂ ਵੇਚਣ ਲਈ ਸੈਕਟਰ 25 ਵਿੱਚ ਆਉਣ ਵਾਲਾ ਹੈ। ਇਸ ਮਗਰੋਂ ਪੁਲੀਸ ਨੇ ਸਰਫਰਾਜ਼ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਅਨੁਸਾਰ ਇਹ ਕੁਰਸੀਆਂ ਸੈਕਟਰ-25 ਦੇ ਜੰਗਲੀ ਇਲਾਕੇ ਵਿੱਚ ਲੁਕੋ ਕੇ ਰੱਖੀਆਂ ਹੋਇਆਂ ਸਨ।