ਪੰਚਕੂਲਾ: ਪੁਰਾਣਾ ਪੰਚਕੂਲਾ ਟਰੈਫਿਕ ਲਾਈਟ ਇਲਾਕੇ ਦੇ ਲੋਕਾਂ ਲਈ ਖਾਸ ਕਰਕੇ ਸਵੇਰ ਸਮੇਂ ਮੁਸੀਬਤ ਦਾ ਕਾਰਨ ਬਣੀ ਹੋਈ ਹੈ, ਜਿਸ ਕਾਰਨ ਲਗਪਗ ਅੱਧਾ ਕਿਲੋਮੀਟਰ ਤੱਕ ਜਾਮ ਲੱਗ ਜਾਂਦਾ ਹੈ। ਟਰੈਫਿਕ ਲਾਈਟ ’ਤੇ ਹਰੀ ਬੱਤੀ ਦਾ ਸਮਾਂ ਸਿਰਫ਼ 12-15 ਸੈਕਿੰਡ ਹੈ, ਜਦੋਂਕਿ ਲਾਲ ਬੱਤੀ ਦਾ ਸਮਾਂ ਵੱਧ ਹੈ। ਇਸ ਲਈ ਜਾਮ ਲੱਗਿਆ ਰਹਿੰਦਾ ਹੈ। ਐਨਐੱਸਯੂਆਈ ਆਰਟੀਆਈ ਸੈੱਲ ਦੇ ਕੌਮੀ ਕਨਵੀਨਰ ਦੀਪਾਂਸ਼ੂ ਬਾਂਸਲ ਨੇ ਐਨਐਚਏਆਈ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪੰਚਕੂਲਾ ਤੇ ਚੰਡੀਗੜ੍ਹ ਵੱਲ ਕਾਲਕਾ-ਪਿੰਜੌਰ ਦੇ ਮੋੜ ’ਤੇ ਪੁਰਾਣੀ ਪੰਚਕੂਲਾ ਸਥਿਤ ਟਰੈਫਿਕ ਲਾਈਟ ਦਾ ਹਰੀ ਬੱਤੀ ਦਾ ਸਮਾਂ ਘੱਟੋ ਘੱਟ 70 ਸਕਿੰਟ ਕੀਤਾ ਜਾਵੇ ਤਾਂਕਿ ਜਾਮ ਵਿੱਚ ਲੋਕਾਂ ਦਾ ਸਮਾਂ ਬਰਬਾਦ ਨਾ ਹੋਵੇ। -ਪੱਤਰ ਪ੍ਰੇਰਕ