ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 23 ਫਰਵਰੀ
ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ ਮੰਗ ਕੀਤੀ ਹੈ ਕਿ ਸੂਬੇ ਵਿੱਚ ਰਾਈਟ ਟੂ ਫਰੀਡਮ ਐਜੂਕੇਸ਼ਨ ਐਕਟ ਪ੍ਰਾਈਵੇਟ ਸਕੂਲਾਂ ਵਿੱਚ ਵੀ ਲਾਗੂ ਕੀਤਾ ਜਾਵੇ। ਅੱਜ ਇੱਥੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ/ਯੂਕੇ) ਦੇ ਚੇਅਰਮੈਨ ਹਰਪਾਲ ਸਿੰਘ ਨੇ ਕਿਹਾ ਕਿ ਇਹ ਐਕਟ ਨਿੱਜੀ ਸਕੂਲਾਂ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਵੀ ਮਿਆਰੀ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ 26 ਲੱਖ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਜਦੋਂਕਿ ਪ੍ਰਾਈਵੇਟ ਸਕੂਲਾਂ ਵਿੱਚ 46 ਲੱਖ ਬੱਚੇ ਪੜ੍ਹਾਈ ਕਰ ਰਹੇ ਹਨ। ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬਣਨ ਵਾਲੀ ਨਵੀਂ ਸਰਕਾਰ ਨੇ ਜੇ ਪ੍ਰਾਈਵੇਟ ਸਕੂਲਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਕੀਤਾ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਰਵਿੰਦਰ ਮਾਨ (ਬਠਿੰਡਾ), ਰਘਬੀਰ ਸਿੰਘ ਸੋਹਲ, ਕੁਲਜੀਤ ਸਿੰਘ ਬਾਠ, ਰਵੀ ਸ਼ਰਮਾ, ਗੁਰਮੁੱਖ ਸਿੰਘ, ਐਚਐਸ ਪਠਾਣੀਆ, ਤੇਜਬੀਰ ਸਿੰਘ ਸੋਹਲ (ਜ਼ਿਲ੍ਹਾ ਅੰਮ੍ਰਿਤਸਰ), ਰਵਿੰਦਰ ਪਠਾਣੀਆਂ (ਜ਼ਿਲ੍ਹਾ ਅੰਮ੍ਰਿਤਸਰ), ਦਿਲਬਾਗ ਸਿੰਘ, ਸਲਵਾਨ, ਜਸਬੀਰ ਸਿੰਘ, ਰਵਿੰਦਰ ਸ਼ਰਮਾ (ਫਿਰੋਜ਼ਪੁਰ), ਸੁਖਵਿੰਦਰ ਸਿੰਘ, ਪੀਪੀਐਸਓ ਦੇ ਜਨਰਲ ਸਕੱਤਰ ਸ੍ਰੀ ਤੇਜਪਾਲ, ਗੁਰਦਿਆਲ ਸਿੰਘ ਢੀਂਡਸਾ (ਬਾਦਸ਼ਾਹਪੁਰ), ਸੁਖਵਿੰਦਰ ਸਿੰਘ (ਅਨੰਦਪੁਰ), ਮਨਜੀਤ ਸਿੰਘ (ਬਾਬਾ ਬਕਾਲਾ), ਮਦਨ ਲਾਲ ਸੇਠੀ, ਬਲਦੇਵ ਸਿੰਘ, ਪਰਮਿੰਦਰ (ਮਕੋਵਾਲ), ਤਲਵਿੰਦਰ ਸੰਧੂ, ਸੁਰੇਸ਼, ਦਰਸ਼ਨ ਬਜਾਜ, ਪਰਮਿੰਦਰ ਸਿੰਘ (ਖੁਜਾਲਾ), ਇੰਦਰਜੀਤ ਸਿੰਘ, ਬਲਦੇਵ ਸਰਕਾਰੀਆ ਮੌਜੂਦ ਸਨ।