ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਾਰਚ
ਕੁਰਾਲੀ ਕਮਿਊਨਿਟੀ ਹੈਲਥ ਸੈਂਟਰ ਦੀ ਹੋ ਰਹੀ ਖਸਤੀ ਹਾਲਤ ਦੇ ਸੁਧਾਰ ਲਈ ਮਾਰਸ਼ਲ ਗਰੁੱਪ ਦੇ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਅਤੇ ਪਰਮਦੀਪ ਬੈਦਵਾਣ ਨੇ ਮੁੱਖ ਮੰਤਰੀ ਦੇ ਨਾਮ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮੰਗ ਪੱਤਰ ਦਿੱਤਾ, ਜਿਸ ਵਿੱਚ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ। ਕਾਕਾ ਮਾਰਸ਼ਲ ਨੇ ਕਿਹਾ ਕਿ ਉਹ ਪਹਿਲਾਂ ਵੀ ਹੈਲਥ ਸੈਂਟਰ ਦੇ ਸੁਧਰਾ ਲਈ ਸੀਨੀਅਰ ਅਧਿਕਾਰੀਆਂ ਨੂੰ ਮਿੱਲ ਚੁੱਕੇ ਹਨ ਪਰ ਕਿਸੇ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵੱਲ ਸਿਹਤ ਵਿਭਾਗ ਨੇ ਗੌਰ ਨਾ ਕੀਤੀ ਤਾਂ 26 ਮਾਰਚ ਨੂੰ ਸਿਹਤ ਮੰਤਰੀ ਦਾ ਕੁਰਾਲੀ ਬੱਸ ਸਟੈਂਡ ਚੌਕ ਵਿੱਚ ਪੁਤਲਾ ਸਾੜਿਆ ਜਾਵੇਗਾ।