ਸ਼ਸ਼ੀ ਪਾਲ ਜੈਨ
ਖਰੜ, 28 ਜੁਲਾਈ
ਖਰੜ ਨਗਰ ਕੌਂਸਲ ਦੇ ਵਾਰਡ ਨੰਬਰ-6 ਦੇ ਸਾਬਕਾ ਐੱਮਸੀ ਰਾਜਿੰਦਰ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਅੱਜ ਖਰੜ ਦੇ ਐੱਸਡੀਐੱਮ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਪੁਰਾਣੇ ਮਾਤਾ ਗੁਜਰੀ ਐਨਕਲੇਵ ’ਚੋਂਂ ਲੰਘਦੇ ਨਾਲੇ ਦੀ ਸਮੱਸਿਆ ਹੱਲ ਕਰਵਾਈ ਜਾਵੇ।
ਉਨ੍ਹਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਤਕਰੀਬਨ 10-15 ਘਰਾਂ ਨਾਲ ਲੱਗਦੇ ਨਾਲੇ ਵਿੱਚ ਹੁਣ ਤੱਕ ਪਾਈਪ ਨਹੀਂਂ ਪਏ ਅਤੇ ਖੁੱਲ੍ਹਾ ਨਾਲਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਸਾਤ ਮੌਕੇ ਸਾਰਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ ਤੇ ਬਦਬੂ ਫੈਲ ਜਾਂਦੀ ਹੈ। ਇਸ ਤੋਂ ਇਲਾਵਾ ਨਾਲੇ ਦੀ ਦਲ-ਦਲ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਕਈ ਘਰਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ। ਉਨ੍ਹਾਂ ਨੂੰ ਜਾਨੀ-ਮਾਲੀ ਨੁਕਸਾਨ ਹੋਣ ਦਾ ਖਤਰਾ ਹੈ। ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ, ਸ਼ਿਵ ਚਰਨ, ਰਾਉਤ, ਅਨਿਲ ਕੁਮਾਰ ਅਤੇ ਮੁਹੱਲਾ ਨਿਵਾਸੀ ਸ਼ਾਮਿਲ ਸਨ।