ਪੀ.ਪੀ. ਵਰਮਾ
ਪੰਚਕੂਲਾ, 25 ਸਤੰਬਰ
ਆਸ਼ਾ ਵਰਕਰ, ਮਿਡ-ਡੇਅ ਮੀਲ ਵਰਕਰ, ਪੰਚਕੂਲਾ ਜ਼ਿਲ੍ਹੇ ਦੇ ਆਸ਼ਾ ਵਰਕਰ ਪ੍ਰਾਜੈਕਟ ਵਰਕਰਾਂ ਦੀ ਦੇਸ਼ ਵਿਆਪੀ ਹੜਤਾਲ ਲਈ ਸ਼ਹੀਦ ਸਮਾਰਕ ਪਾਰਕ ਸੈਕਟਰ-2 ਵਿੱਚ ਇਕੱਠੇ ਹੋਏ ਤੇ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਪ੍ਰਦਰਸ਼ਨ ਕੀਤਾ। ਸਿਟੀ ਮੈਜਿਸਟਰੇਟ ਅਤੇ ਏਡੀਸੀ ਪੰਚਕੂਲਾ ਮੰਗ ਪੱਤਰ ਲੈਣ ਦੀ ਬਜਾਇ ਆਪਣੇ ਦਫ਼ਤਰਾਂ ਤੋਂ ਚਲੇ ਗਏ। ਇਸ ਲਈ ਕਰਮਚਾਰੀ ਡੀਸੀ ਦਫ਼ਤਰ ਵਿੱਚ ਹੀ ਬੈਠ ਗਏ।
ਇਨ੍ਹਾਂ ਨਾਲ ਪਹਿਲਾਂ ਪਾਰਕ ਵਿੱਚ ਤਹਿਸੀਲਦਾਰ ਈਸ਼ਵਰ ਸਿੰਘ ਰਾਹੀਂ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਆਸ਼ਾ ਵਰਕਰਜ਼ ਯੂਨੀਅਨ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੁਮਨ, ਮਿਡ-ਡੇਅ ਮੀਲ ਵਰਕਰਜ਼ ਯੂਨੀਅਨ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੇ ਸਾਂਝੇ ਤੌਰ ’ਤੇ ਕੀਤੀ। ਵਰਕਰਾਂ ਨੂੰ ਸੀਟੂ ਦੇ ਜ਼ਿਲ੍ਹਾ ਸਕੱਤਰ ਲੱਛੀ ਰਾਮ ਸ਼ਰਮਾ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਰਾਮਾ, ਮਿਡ-ਡੇਅ ਮੀਲ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਆਸ਼ਾ ਦੇਵੀ, ਆਸ਼ਾ ਵਰਕਰਜ਼ ਦੀ ਜ਼ਿਲ੍ਹਾ ਪ੍ਰਧਾਨ ਸੁਮਨ ਨੇ ਸੰਬੋਧਨ ਕੀਤਾ।
ਇਸ ਪ੍ਰਦਰਸ਼ਨ ਵਿੱਚ ਮਿਡ-ਡੇਅ ਮੀਲ ਯੂਨੀਅਨ ਦੀ ਜ਼ਿਲ੍ਹਾ ਸਕੱਤਰ ਨਸੀਮਾ, ਸੁਮਨ, ਲਾਭ ਦੇਵੀ, ਆਸ਼ਾ ਦੀ ਆਗੂ, ਕਿਰਨ, ਮਧੂ, ਪੂਰਨਿਮਾ, ਸੰਤੋਸ਼ ਆਦਿ ਨੇ ਸੰਬੋਧਨ ਕੀਤਾ।