ਹਰਜੀਤ ਸਿੰਘ
ਡੇਰਾਬੱਸੀ, 30 ਅਕਤੂਬਰ
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਡੇਰਾਬੱਸੀ ਦੀ ਨਵੀਂ ਵਾਰਡਬੰਦੀ ਦਾ ਤਿਆਰ ਕੀਤਾ ਨਕਸ਼ਾ ਅੱਜ ਲੋਕਾਂ ਦੇ ਸੁਝਾਅ ਅਤੇ ਇਤਰਾਜ਼ ਲੈਣ ਲਈ ਕੌਂਸਲ ਦਫਤਰ ਵਿੱਚ ਜਨਤੱਕ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਨਵੇਂ ਨਕਸ਼ੇ ਮੁਤਾਬਕ ਸ਼ਹਿਰ ਦੇ ਕੁਲ 19 ਵਾਰਡਾਂ ਵਿੱਚ ਵੱਡੇ ਫੇਰਬਦਲ ਕੀਤੇ ਗਏ ਹਨ। ਇਸ ਦੌਰਾਨ ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰ ਨਵੀਂ ਵਾਰਡਬੰਦੀ ਤੋਂ ਖ਼ੁਸ਼ ਨਜ਼ਰ ਨਹੀਂ ਆ ਰਹੇ। ਜਨਤੱਕ ਕੀਤੇ ਨਕਸ਼ੇ ਮੁਤਾਬਕ ਮੁਬਾਰਿਕਪੁਰ ਦੇ ਪੀਡਬਲਿਊਡੀ ਗੈਸਟ ਹਾਊਸ ਤੋਂ ਵਾਰਡ ਨੰਬਰ 1 ਸ਼ੁਰੂ ਕੀਤਾ ਗਿਆ। ਇਸੇ ਤਰ੍ਹਾਂ 2 ਨੰਬਰ ਵਿੱਚ ਮੁਬਾਰਿਕਪੁਰ ਦੀ ਵਸੋਂ ਰਖੀ ਗਈ ਹੈ। 3 ’ਚ ਮੀਰਪੁਰ ਦਾ ਹੇਠਲਾ ਹਿੱਸਾ ਤੇ ਹੈਬਤਪੁਰ ਰੋਡ ਤੱਕ ਦਾ ਰਿਹਾਇਸ਼ੀ ਖੇਤਰ, 4 ’ਚ ਸਿਲਵਰ ਸਿਟੀ ਤੇ ਮੀਰਪੁਰ ਦਾ ਉਪਰਲਾ ਹਿੱਸਾ, 5 ਵਿੱਚ ਸ਼ਿਵਪੁਰੀ ਕਲੋਨੀ, ਆਸ਼ਿਆਨਾ ਕਲੋਨੀ, ਬਹਾਦੁਰ ਕਲੋਨੀ ਅਤੇ ਫੋਕਲ ਪੁਆਇੰਟ, 6 ਵਿੱਚ ਭਗਤ ਸਿੰਘ ਨਗਰ, ਚੰਡੀਗੜ੍ਹ ਅਪਾਰਟਮੈਂਟ, ਏਟੀਐੱਸ, ਗੁਲਮੋਹਰ ਸਿਟੀ, 7 ਵਿੱਚ ਪਿੰਡ ਸੈਦਪੁਰਾ ਦਾ ਪੁਰਬ ਪਾਸੇ ਦਾ ਕੁਝ ਹਿੱਸਾ, ਗੁਲਮੋਹਰ ਐਕਸਟੈਨਸ਼ਨ, ਏਟੀਐੱਸ ਵਿਲ੍ਹਾ, ਵੀਆਈਪੀ ਕਲੋਨੀ, 8 ਵਿੱਚ ਪਿੰਡ ਸੈਦਪੁਰਾ ਦਾ ਬਾਕੀ ਹਿੱਸਾ, ਰੋਜ਼ਵੁੱਡ ਤੇ ਜੀਬੀਪੀ ਦੀਆਂ ਕਲੋਨੀਆਂ, 9 ਵਿੱਚ ਸ਼ਕਤੀ ਨਗਰ, ਐਲਆਈਸੀ ਦਫ਼ਤਰ ਤੋਂ ਸ਼ਕਤੀ ਨਗਰ, ਪਿੰਡ ਮਾਹੀਂਵਾਲਾ ਤੇ ਪਿੰਡ ਦੰਦਰਾਲਾ, 10 ਵਿੱਚ ਪ੍ਰੀਤ ਕਲੋਨੀ, ਗਿੱਲ ਕਲੋਨੀ, ਬਾਲਾ ਜੀ ਨਗਰ, ਗੁਲਾਬਗੜ੍ਹ ਪਿੰਡ, ਗੁਪਤਾ ਕਲੋਨੀ, 11 ਵਿੱਚ ਖਟੀਕ ਮੁਹੱਲਾ, ਗੁਲਾਬਗੜ੍ਹ ਦੀ 1 ਤੋਂ 9 ਨੰਬਰ ਤੱਕ ਗਲੀ, ਟੇਕੂ ਕਲੋਨੀ, ਲੌਂਗੋਵਾਲ ਕਾਲਜ ਦਾ ਪਿਛਲਾ ਹਿੱਸਾ, 12 ਨੰਬਰ ਵਿੱਚ ਧੀਮਾਨ ਮੁਹੱਲਾ, ਮੋਹਨ ਨਗਰ, ਸੁਨਿਆਰਾ ਮੁਹੱਲਾ, ਜੈਨ ਮੁਹੱਲਾ ਅਤੇ ਪੁਰਾਣੇ ਬਾਜ਼ਾਰ ਵਾਲਾ ਕੁਝ ਹਿੱਸਾ, ਵਾਲਮਿਕ ਬਸਤੀ ਦਾ ਕੁਝ ਹਿੱਸਾ, 13 ਨੰਬਰ ਵਿੱਚ ਸਾਧੂ ਨਗਰ, ਪੰਜਾਬੀ ਬਾਗ, ਵਾਲਮਿਕ ਬਸਤੀ ਦਾ ਕੁਝ ਹਿੱਸਾ, ਰਾਮਲੀਲਾ ਗਰਾਊਂਡ ਵਾਲਾ ਹਿੱਸਾ, 14 ਵਿੱਚ ਆਦਰਸ਼ ਨਗਰ, ਸਰਸਵੱਤੀ ਵਿਹਾਰ, ਰੈਡੀ ਐਨਕਲੇਵ, ਗੋਵਿੰਦ ਵਿਹਾਰ, ਈਸਾਪੁਰ ਕਲੋਨੀ, ਅਮਰਦੀਪ ਕਲੋਨੀ ਦਾ ਕੁਝ ਹਿੱਸਾ, 15 ਵਿੱਚ ਪਿੰਡ ਦੇਵੀ ਨਗਰ, ਪਿੰਡ ਹਰੀਪੁਰ ਕੁੜਾਂ, ਸ਼ਕਤੀ ਨਗਰ ਦਾ ਪਿਛਲਾ ਹਿੱਸਾ, 16 ਨੰਬਰ ਵਿੱਚ ਪਿੰਡ ਮਹਿਮਦਪੁਰ, ਪਿੰਡ ਧਨੌਨੀ, ਪਿੰਡ ਜਨੇਤਪੁਰ ਅਤੇ ਬਾਕਰਪੁਰ, 17 ਵਿੱਚ ਪਿੰਡ ਈਸਾਪੁਰ ਅਤੇ ਪਿੰਡ ਡੇਰਾ ਜਗਾਧਰੀ, ਅਮਰਦੀਪ ਕਲੋਨੀ ਦਾ ਕੁਝ ਹਿੱਸਾ, 18 ਵਿੱਚ ਗੁਰੂ ਨਾਨਕ ਕਲੋਨੀ, ਨਵੀਂ ਪਾਣੀ ਦੀ ਟੈਂਕੀ ਵਾਲੀ ਖੇਤਰ, ਅਮਰਦੀਪ ਕਲੋਨੀ ਦਾ ਕੁਝ ਹਿੱਸਾ, ਮੰਡੀ ਗੁਰਦੁਆਰੇ ਤੋਂ ਰਾਮਦਾਸੀਆ ਮੁਹੱਲੇ ਤੱਕ ਦਾ ਖੇਤਰ ਅਤੇ ਅਖ਼ਰੀਲੇ ਵਾਰਡ ਨੰਬਰ 19 ਵਿੱਚ ਰਾਮਦਾਸੀਆ ਮੁਹੱਲਾ, ਸੈਣੀ ਮੁਹੱਲਾ, ਐਸਬੀਪੀ ਕਲੋਨੀ, ਸ਼ਿਵਾਲਿਕ ਵਿਹਾਰ ਤੋਂ ਮੁਬਾਰਿਕਪੁਰ ਦੇ ਇਕ ਨੰਬਰ ਵਾਰਡ ਤੱਕ ਦੇ ਹਿੱਸੇ ਨੂੰ ਸ਼ਾਮਲ ਕੀਤਾ ਗਿਆ ਹੈ। ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਕਿਹਾ ਕਿ ਦਫਤਰੀ ਸਮੇਂ ਦੌਰਾਨ ਕਦੇ ਵੀ ਆਪਣੇ ਇਤਰਾਜ਼ ਅਤੇ ਸੁਝਾਅ ਕੌਂਸਲ ਦਫਤਰ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ।