ਮੁਕੇਸ਼ ਕੁਮਾਰ
ਚੰਡੀਗੜ੍ਹ, 18 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵਲੋਂ ਇਥੇ ਸੈਕਟਰ 45 ਅਤੇ ਰਾਮ ਦਰਬਾਰ ’ਚ ਵਿਕਾਸ ਕਾਰਜ ਸ਼ੁਰੂ ਕੀਤੇ ਗਏ। ਨਿਗਮ ਦੇ ਵਾਰਡ ਨੰਬਰ 34 ਅਧੀਨ ਪੈਂਦੇ ਸੈਕਟਰ 45 ਦੇ ਖਸਤਾ ਹਾਲਤ ਜਲ ਘਰਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ। ਅੱਜ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੈਕਟਰ ਵਿਚਲੇ ਤਿੰਨੇ ਜਲਘਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਸੈਕਟਰ ਦੀਆਂ ਔਰਤਾਂ ਗੀਤਾ ਰਾਏ ਅਤੇ ਸਚਪ੍ਰੀਤ ਨੇ ਨਾਰੀਅਲ ਤੋੜ ਕੇ ਇੱਥੋਂ ਦੇ ਜਲਘਰਾਂ ਦੀ ਮੁਰੰਮਤ ਸ਼ੁਰੂ ਕਰਵਾਈ।
ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਦੱਸਿਆ ਕਿ ਸੈਕਟਰ 45 ਏ, ਸੀ ਅਤੇ ਡੀ ਵਿੱਚ ਸਥਿਤ ਤਿੰਨੋਂ ਜਲਘਰਾਂ ਦੀਆਂ ਇਮਾਰਤਾਂ ਖਸਤਾ ਹਾਲਤ ਵਿੱਚ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਅੱਜ ਇਨ੍ਹਾਂ ਤਿੰਨਾਂ ਜਲਘਰਾਂ ਦੀਆਂ ਇਮਾਰਤਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਮੁਰੰਮਤ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਵਾਰਡ ਵਾਸੀ ਅਜੈ ਮਲਿਕ, ਦਵਿੰਦਰ ਰਾਜੂ, ਵਰਿੰਦਰ ਸੰਧੂ, ਤਨੇਜਾ ਜੀ, ਸੁਰੇਸ਼ ਕੀਲੇ, ਯਸ਼ਪਾਲ ਗੋਇਲ, ਸੁਨੀਤਾ ਬੇਰੀ, ਅਸ਼ੋਕ ਕਪਿਲਾ, ਪ੍ਰੇਮ ਕਾਲੀਆ, ਵਿਨੈ ਮਹਿਰਾ, ਬਲਜੀਤ ਸਿੰਘ, ਸੁਭਾਸ਼ ਗੁਪਤਾ ਅਤੇ ਵਾਰਡ 34 ਦੇ ਸੀਨੀਅਰ ਸਿਟੀਜ਼ਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਦੂਜੇ ਪਾਸੇ ਰਾਮ ਦਰਬਾਰ ਵਿੱਚ ਵਾਰਡ ਦੀ ਕੌਂਸਲਰ ਨੇਹਾ ਮੁਸਾਵਤ ਨੇ ਇੱਥੇ ਬੱਸ ਸ਼ੈਲਟਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਮਮਤਾ ਨਾਗਰਵਾਲ, ਗੌਰਵ ਮਾਛਲ, ਸੁਨੀਲ ਕੁਮਾਰ ਟਾਂਕ, ਮਮਤਾ, ਕਿਰਨ, ਡਿੰਪਲ, ਮਨਦੀਪ ਕਾਲੜਾ, ਸ਼ੁਭਮ ਤੇ ਸਾਗਰ ਆਦਿ ਵੀ ਹਾਜ਼ਰ ਸਨ।