ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਦੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ’ਚ ਮਤਾ ਪਾਸ
ਹਰਦੇਵ ਚੌਹਾਨ
ਚੰਡੀਗੜ੍ਹ, 6 ਸਤੰਬਰ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਡਾ. ਅਰੀਤ ਕੌਰ, ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਾ. ਸ਼ਿਆਮ ਸੁੰਦਰ ਦੀਪਤੀ ਦੀ ਨਵੀਂ ਕਿਤਾਬ ‘ਇਕ ਭਰਿਆ-ਪੂਰਾ ਦਿਨ’ ਬਾਰੇ ਸੰਖੇਪ ਚਰਚਾ ਹੋਈ। ਇਸ ਮੌਕੇ ਮੋਨਿਕਾ ਕੁਮਾਰ ਨੇ ਕਿਹਾ ਕਿ ਇਹ ਇਮਾਨਦਾਰ ਵਿਅਕਤੀ ਦੀ ਇਮਾਨਦਾਰ ਕਿਤਾਬ ਹੈ। ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਮਹਿੰਗੇ ਕਿੱਤਾ ਕੋਰਸ ਬੰਦੇ ਨੂੰ ਇਨਸਾਨ ਨਹੀਂ ਬਣਨ ਦਿੰਦਾ। ਅਭੈ ਸਿੰਘ ਸੰਧੂ ਨੇ ਕਿਹਾ ਕਿ ਪੁਸਤਕ ਤਰਕਸ਼ੀਲਤਾ ਨਾਲ ਜੋੜਦੀ ਹੈ। ਜੋਗਿੰਦਰ ਸਿੰਘ ਤੇ ਡਾ. ਹਜ਼ਾਰਾ ਸਿੰਘ ਚੀਮਾ, ਸ਼ਿਵ ਨਾਥ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਸ਼ਾਨਦਾਰ ਕਿਰਤ ਹੈ ਤੇ ਜ਼ਿੰਦਗੀ ਜਿਊਣ ਦਾ ਫ਼ਲਸਫਾ ਪੇਸ਼ ਕਰਦੀ ਹੈ। ਮੀਟਿੰਗ ਵਿੱਚ ਇਕ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।
ਫੋਟੋ : ਕਿਤਾਬ ‘ਇਕ ਭਰਿਆ -ਪੂਰਾ ਦਿਨ’ ਰਿਲੀਜ਼ ਕਰਦੇ ਹੋਏ ਪਤਵੰਤੇ।