ਸਰਬਜੀਤ ਸਿੰਘ ਭੱਟੀ
ਲਾਲੜੂ, 28 ਅਗਸਤ
ਇੱਥੇ ਅੱਜ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰੰਦਰ ਸਿੰਘ ਢਿੱਲੋਂ ਨੇ ਹਲਕੇ ਦੇ ਪਿੰਡ ਰਾਣੀਮਾਜਰਾ, ਕੁਰਲੀ, ਟਿਵਾਣਾ ਦੀਆਂ ਸੁਸਾਇਟੀਆਂ ਅਧੀਨ ਆਉਂਦੇ ਪਿੰਡ ਕੁਰਲੀ, ਬਟੌਲੀ, ਜੜੌਤ, ਸਿਤਾਰਪੁਰ, ਮੀਰਪੁਰ, ਝਰਮੜੀ, ਸੰਗੋਥਾ, ਟਿਵਾਣਾ, ਆਲਮਗੀਰ, ਖਜੂਰਮੰਡੀ, ਸਰਸੀਣੀ, ਡੰਗਡੇਹਰਾ, ਡਹਿਰ ਦੇ ਬੇਜ਼ਮੀਨੇ ਕਿਸਾਨਾਂ ਅਤੇ ਮੈਂਬਰਾਂ ਨੂੰ 58 ਲੱਖ 85 ਹਜ਼ਾਰ ਰੁਪਏ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਅਤੇ ਚੈੱਕ ਵੰਡੇ। ਸ੍ਰੀ ਢਿੱਲੋਂ ਨੇ ਦੱਸਿਆ ਕਿ ਹਲਕਾ ਡੇਰਾਬਸੀ ਵਿੱਚ ਕੁੱਲ 1109 ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾ ਦਾ ਹੁਣ ਤੱਕ ਪੰਜਾਬ ਦੀ ਕਾਂਗਰਸ ਸਰਕਾਰ ਨੇ 2 ਕਰੋੜ 29 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ। ਉਨ੍ਹਾਂ ਦੀ ਰਾਣੀਮਾਜਰਾ ਸਹਿਕਾਰੀ ਸਭਾ ਦੀ ਨਵੀਂ ਬਣੀ ਚਾਰਦੀਵਾਰੀ ਦਾ ਉਦਘਾਟਨ ਵੀ ਕੀਤਾ ਅਤੇ ਕਿਹਾ ਕਿ ਜੌਲਾ ਖੁਰਦ ਤੋਂ ਹੰਡੇਸਰਾ ਵਾਇਆ ਰਾਣੀਮਾਜਰਾ ਤੱਕ ਲਿੰਕ ਸੜਕ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ, ਜਿਸ ਲਈ ਟੈਂਡਰ ਪਾਸ ਹੋ ਗਏ ਹਨ, ਛੇਤੀ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਸਹਾਇਕ ਰਜਿਸਟਰਾਰ ਈਸਾ ਸ਼ਰਮਾ, ਇੰਸਪੈਕਟਰ ਅਰੁੂਸੀ ਜੈਸਵਾਲ, ਸਕੱਤਰ ਮਨਪ੍ਰੀਤ ਮਨੀ, ਮੈਨੇਜਰ ਸਤਵੰਤ ਸਿੰਘ, ਬਲਕਾਰ ਸਿੰਘ ਬਸੌਲੀ, ਕਰਨੈਲ ਸਿੰਘ ਹਮਾਯੂੰਪੁਰ, ਮਨਪ੍ਰੀਤ ਸਿੰਘ ਕੁਰਲੀ, ਸਰਪੰਚ ਅਜਮੇਰ ਸਿੰਘ ਕੁਰਲੀ। ਸਰਪੰਚ ਕੁਲਦੀਪ ਸਿੰਘ ਹਮਾਯੂੰਪੁਰ ਮੌਜੂਦ ਸਨ।