ਕੁਰਾਲੀ: ਵਾਰਡ ਨੰਬਰ 10 ਦੇ ਵਾਸੀ ਬਾਬਾ ਬਚਿੱਤਰ ਸਿੰਘ ਰੰਧਾਵਾ ਪਿੰਡ ਤੁੜ (ਤਰਨ ਤਾਰਨ) ਵਾਲਿਆਂ ਅਤੇ ਉਨ੍ਹਾਂ ਦੀ ਪਤਨੀ ਹਰਭਜਨ ਕੌਰ ਰੰਧਾਵਾ ਨੇ ਪ੍ਰਭ ਆਸਰਾ ਸੰਸਥਾ ਪਡਿਆਲਾ ਵੱਲੋਂ ਉਸਾਰੇ ਜਾ ਰਹੇ ‘ਪ੍ਰਭ ਆਸਰਾ ਚੈਰੀਟੇਬਲ ਸੇਵਾ ਸੈਂਟਰ’ ਦੀ ਸੇਵਾ ਲਈ ਦਸ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਹੈ। ਇਸ ਮੌਕੇ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਬਾਬਾ ਬਚਿੱਤਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ। ਇਸ ਮੌਕੇ ਹਰਭਜਨ ਕੌਰ ਰੰਧਾਵਾ, ਪ੍ਰਿੰਸੀਪਲ ਸੁਪਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਬਹਾਦਰ ਸਿੰਘ ਤੁੜ, ਤਰਲੋਚਨ ਸਿੰਘ ਸੋਢੀ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ