ਘਨੌਲੀ
ਨੂੰਹੋਂ ਰਤਨਪੁਰਾ ਦੀ ਲਿੰਕ ਸੜਕ ’ਤੇ ਭਰੇ ਗੰਦੇ ਪਾਣੀ ਕਾਰਨ ਦੋਵੇਂ ਪਿੰਡਾਂ ਦੇ ਵਸਨੀਕਾਂ ਤੋਂ ਇਲਾਵਾ ਅੱਧੀ ਦਰਜਨ ਹੋਰ ਪਿੰਡਾਂ ਦੇ ਲੋਕ ਕਾਫੀ ਪਰੇਸ਼ਾਨ ਹਨ। ਕੁਦਰਤ ਦੇ ਸਭ ਬੰਦੇ ਗਰੁੱਪ ਦੇ ਸੰਚਾਲਕ ਵਿੱਕੀ ਧੀਮਾਨ, ਨੰਬਰਦਾਰ ਜਸਵੰਤ ਸਿੰਘ, ਰਾਣੂ ਸੈਣੀ, ਗੁਰਸੇਵਕ ਸਿੰਘ, ਸਤਿੰਦਰ ਕੁਮਾਰ, ਰਾਜੀਵ ਸ਼ਰਮਾ ਆਦਿ ਨੇ ਦੱਸਿਆ ਕਿ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਨੇੜਲੇ ਘਰਾਂ ਦਾ ਪਾਣੀ ਲਿੰਕ ਸੜਕ ’ਤੇ ਭਰਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬਦਬੂ ਮਾਰਦੇ ਇਸ ਪਾਣੀ ਵਿੱਚੋਂ ਜਿੱਥੇ ਲੰਘਣ ਸਮੇਂ ਪਰੇਸ਼ਾਨੀ ਹੁੰਦੀ ਹੈ, ਉੱਥੇ ਹੀ ਮੱਛਰ, ਮੱਖੀ ਪੈਦਾ ਹੋਣ ਨਾਲ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। -ਪੱਤਰ ਪ੍ਰੇਰਕ