ਘਨੌਲੀ: ਅੱਜ ਇੱਥੇ ਸ੍ਰੀ ਹਰਿ ਮੰਦਿਰ ਨੂੰਹੋਂ ਕਲੋਨੀ ਵਿੱਚ ਛੱਠ ਪੂਜਾ ਦੇ ਤਿਉਹਾਰ ਨੂੰ ਲੈ ਕੇ ਖ਼ੂਬ ਰੌਣਕਾਂ ਲੱਗੀਆਂ ਰਹੀਆਂ। ਇੱਥੇ ਥਰਮਲ ਪਲਾਂਟ ਅਤੇ ਅੰਬੂਜਾ ਸੀਮਿੰਟ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕਾਂ ਨੇ ਇਕੱਤਰ ਹੋ ਕੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਅਤੇ ਪੂਜਾ ਅਰਚਨਾ ਤੇ ਭਜਨ ਬੰਦਗੀ ਕੀਤੀ। ਇਸ ਦੌਰਾਨ ਸ੍ਰੀ ਹਰਿ ਮੰਦਿਰ ਕਮੇਟੀ ਨੂੰਹੋਂ ਕਲੋਨੀ ਤੇ ਛਠ ਪੂਜਾ ਸਮਿਤੀ ਭਵਾਨੀਪੁਰ ਤੇ ਭਾਗਲਪੁਰ (ਬਿਹਾਰ) ਵੱਲੋਂ ਛਠ ਪੂਜਾ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ। ਮੌਕੇ ’ਤੇ ਮਹਾਰਾਣਾ ਸਿੰਘ, ਮਨੋਜ ਸਿੰਘ, ਦੇਵ ਨਰਾਇਣ ਪ੍ਰਸ਼ਾਦ, ਸੁਧੀਰ ਸਿੰਘ, ਕਮਲੇਸ਼ ਸਿੰਘ, ਬਿਕਰਮ ਸਿੰਘ, ਸ਼ਿਵਮ, ਸੱਤਿਅਮ, ਸਮਰਜੀਤ, ਦਿਲਖੁਸ਼, ਸੁਖਵਿੰਦਰ, ਰਾਹੁਲ, ਜਗਦੀਸ਼, ਅੰਕਿਤ, ਅਨਮੋਲ ਤੇ ਰਾਜ ਕਮਲ ਆਦਿ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। -ਪੱਤਰ ਪ੍ਰੇਰਕ