ਜਗਮੋਹਨ ਸਿੰਘ
ਘਨੌਲੀ, 9 ਜੂਨ
ਲੌਕਡਾਊਨ ਦੌਰਾਨ ਵਿਹਲੇ ਹੋਏ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਨੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਲੌਦੀਮਾਜਰਾ ਦੇ ਕਿਸਾਨ ਇਨ੍ਹਾਂ ਮਜ਼ਦੂਰਾਂ ਨੂੰ ਝੋਨਾ ਲਾਉਣ ਲਈ ਮੂੰਹ ਮੰਗੀ ਕੀਮਤ ਦੇਣ ਲਈ ਪੁੱਜ ਰਹੇ ਹਨ। ਨੰਬਰਦਾਰ ਨਗੇਂਦਰ ਦੇ ਦੱਸਣ ਅਨੁਸਾਰ ਉਨ੍ਹਾਂ ਕੋਲ ਹੁਣ ਤੱਕ 100 ਏਕੜ ਰਕਬੇ ਵਿੱਚ ਝੋਨਾ ਲਾਉਣ ਲਈ ਪੰਜ ਤੋਂ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਈਆਂ ਪੁੱਜ ਚੁੱਕੀਆਂ ਹਨ। ਨਗੇਂਦਰ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਜਿਹੜੇ ਮਜ਼ਦੂਰ ਆਪੋ ਆਪਣੇ ਪਿੱਤਰੀ ਰਾਜਾਂ ’ਚ ਨਾ ਪਰਤ ਸਕੇ ਊਹ ਕੰਮ ਧੰਦਾ ਨਾ ਮਿਲਣ ਕਾਰਨ ਝੋਨਾ ਲਗਾਊਣ ਲਈ ਅੱਗੇ ਆ ਰਹੇ ਹਨ।