ਮੁਕੇਸ਼ ਕੁਮਾਰ
ਚੰਡੀਗੜ੍ਹ, 20 ਫਰਵਰੀ
ਇਥੋਂ ਦੀ ਵਾਹਨ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਵਲੋਂ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀਆਂ ਪੁਰਾਣੀਆਂ ਲੜੀਆਂ ਦੇ ਬਚੇ ਹੋਏ ਫੈਂਸੀ ਅਤੇ ਮਨਪਸੰਦ ਨੰਬਰਾਂ ਦੇ ਮੁੜ ਤੋਂ ਈ-ਨਿਲਾਮੀ ਕੀਤੀ ਜਾਵੇਗੀ। ਆਰਐਲਏ ਵਲੋਂ ਜਾਰੀ ਸੂਚਨਾ ਅਨੁਸਾਰ ਸੀਐੱਚ 01 ਸੀਡੀ, ਸੀਐੱਚ 01 ਸੀਸੀ, ਸੀਐੱਚ 01 ਸੀਬੀ, ਸੀਐੱਚ 01 ਸੀਏ, ਸੀਐੱਚ 01 ਬੀਜ਼ੈੱਡ, ਸੀਐੱਚ 01 ਬੀਵਾਈ, ਸੀਐੱਚ 01 ਬੀਐੱਕਸ, ਸੀਐੱਚ 01 ਬੀਡਬਲਿਊ, ਸੀਐੱਚ 01 ਬੀਵੀ, ਸੀਐੱਚ 01 ਬੀਯੂ, ਸੀਐੱਚ 01-ਬੀਟੀ ਅਤੇ ਸੀਐਚ 01 ਬੀਐੱਸ ਦੇ ਬਾਕੀ ਬਚੇ ਹੋਏ ਫੈਂਸੀ ਅਤੇ ਮਨਪਸੰਦ ਨੰਬਰ ਦੀ ਈ-ਨਿਲਾਮੀ ਲਈ 22 ਫਰਵਰੀ ਤੋਂ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਇਸ ਨਿਲਾਮੀ ਵਿੱਚ ਹਿੱਸਾ ਲੈਣ ਵਾਲੇ ਚੰਡੀਗੜ੍ਹ ਦੇ ਵਾਹਨ ਮਾਲਕ 22 ਫਰਵਰੀ ਤੋਂ 28 ਫਰਵਰੀ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਬਾਅਦ ਰਜਿਸਟਰਡ ਵਾਹਨ ਮਾਲਕ ਮਹਿਕਮੇ ਵੱਲੋਂ ਪਹਿਲੀ ਮਾਰਚ ਤੋਂ 3 ਮਾਰਚ ਤੱਕ ਕੀਤੀ ਜਾਣ ਵਾਲੀ ਈ-ਨਿਲਾਮੀ ਵਿੱਚ ਮਨਪਸੰਦ ਨੰਬਰ ਲਈ ਬੋਲੀ ਲਗਾ ਸਕਣਗੇ। ਇਸ ਨਿਲਾਮੀ ਪ੍ਰਕਿਰਿਆ ਬਾਰੇ ਆਰਐਲਏ ਸਮੇਤ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ ’ਤੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਆਰਐੱਲਏ ਅਨੁਸਾਰ ਇਸ ਨਿਲਾਮੀ ਵਿੱਚ ਕੇਵਲ ਚੰਡੀਗੜ੍ਹ ਦੇ ਪੱਕੇ ਵਾਸੀ ਹੀ ਹਿੱਸਾ ਲੈ ਸਕਦੇ ਹਨ। ਇਸ ਬਾਰੇ ਖਰੀਦੇ ਗਏ ਵਾਹਨ ਦੇ ਕਾਗਜ਼ ਅਤੇ ਚੰਡੀਗੜ੍ਹ ਦੇ ਪੱਕੇ ਵਾਸੀ ਹੋਣ ਦੇ ਸਬੂਤ ਈ-ਆਕਸ਼ਨ ਵਿਚ ਹਿੱਸਾ ਲੈਣ ਵੇਲੇ ਲਾਜ਼ਮੀ ਹੋਣਗੇ। ਵਧੇਰੇ ਜਾਣਕਾਰੀ ਲਈ ਵਾਹਨ ਮਾਲਕ ਆਰਐਲਏ ਦਫਤਰ ਦੇ ਟੈਲੀਫੋਨ ਨੰਬਰ 0172-2700341 ’ਤੇ ਸੰਪਰਕ ਕਰ ਸਕਦੇ ਹਨ।