ਖਰੜ: ਚੰਡੀਗੜ੍ਹ ਦੇ ਬੈਂਕ ਤੋਂ ਸੇਵਾ-ਮੁਕਤ ਹੋਏ ਨਰੇਸ਼ ਕੁਮਾਰ ਬੀਤੇ ਦਿਨ ਨਿਊ ਸੰਨੀ ਐਨਕਲੇਵ ਨਜ਼ਦੀਕ ਸੀਵਰੇਜ ਦੇ ਖੜ੍ਹੇ ਪਾਣੀ ਵਿੱਚ ਡੁੱਬ ਗਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਸ ਦੇ ਪੁੱਤਰ ਅਰਵਿੰਦਰ ਗੁਪਤਾ ਨੇ ਦੱਸਿਆ ਕਿ ਉਸ ਦਾ ਪਿਤਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਪੀਜੀਆਈ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਬੀਤੇ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਨਿਊ ਸੰਨੀ ਐਨਕਲੇਵ ਨੇੜੇ ਸੀਵਰੇਜ ਦੇ ਖੜ੍ਹੇ ਪਾਣੀ ਵਿੱਚ ਡਿੱਗ ਜਾਣ ਕਾਰਨ ਪਿਤਾ ਦੀ ਮੌਤ ਹੋ ਗਈ ਹੈ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਇਹ ਮੌਤ ਕੁਦਰਤੀ ਅਤੇ ਅਚਾਨਕ ਹੋਈ ਹੈ। ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।
-ਪੱਤਰ ਪ੍ਰੇਰਕ