ਪੰਚਕੂਲਾ: ਅਰਬਨ ਪਾਲੀ ਕਲੀਨਿਕ ਪਿੰਜ਼ੌਰ ਵਿੱਚ 71 ਸਾਲਾ ਬਜ਼ੁਰਗ ਦੀ ਕੋਵਿਡਸ਼ੀਲਡ ਟੀਕਾ ਲਗਾਉਣ ਦੇ ਕੁਝ ਸਮੇਂ ਬਾਅਦ ਤਬੀਅਤ ਖਰਾਬ ਹੋ ਗਈ। ਬਜ਼ੁਰਗ ਨੂੰ ਸੈਕਟਰ-6 ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਜੈਇੰਦਰ ਸਿੰਘ ਵਾਸੀ ਮਾਡਲ ਟਾਊਨ ਕਲੋਨੀ ਪਿੰਜ਼ੌਰ ਵਜੋਂ ਹੋਈ ਹੈ। ਮ੍ਰਿਤਕ ਦੇਹ ਦਾ ਪੋਸਟਮਾਰਟਮ ਬੋਰਡ ਦੀ ਨਿਗਰਾਨੀ ਵਿੱਚ ਹੋਇਆ ਅਤੇ ਇਸ ਦੌਰਾਨ ਵੀਡੀਓਗਰਾਫੀ ਵੀ ਕੀਤੀ ਗਈ। ਪੰਚਕੂਲਾ ਦੀ ਸੀਐੱਮਓ ਡਾ. ਜਸਜੀਤ ਕੌਰ ਨੇ ਦੱਸਿਆ ਕਿ ਸ਼ੁਰੂ ਵਿੱਚ ਜਿਹੜੇ ਤੱਥ ਸਾਹਮਣੇ ਆਏ ਹਨ। ਉਸ ਤੋਂ ਪਤਾ ਲੱਗ ਰਿਹਾ ਹੈ ਕਿ ਬਜ਼ੁਰਗ ਨੂੰ ਹਾਰਟ ਅਟੈਕ ਆਇਆ ਲੱਗ ਰਿਹਾ ਹੈ ਜੈਇੰਦਰ ਸਿੰਘ ਦਿਲ ਦੇ ਮਰੀਜ਼ ਸਨ। -ਪੱਤਰ ਪ੍ਰੇਰਕ