ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੁਲਾਈ
ਇੱਥੋਂ ਦੇ ਸੈਕਟਰ-43 ਦਾ ਵਸਨੀਕ ਕਸ਼ਮੀਰ ਸਿੰਘ (65) ਘਰੋਂ ਕੁਰਾਲੀ ਬੈਂਕ ਵਿੱਚ ਪੈਸੇ ਕਢਵਾਉਣ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਇਸ ਸਬੰਧੀ ਉਨ੍ਹਾਂ ਦੇ ਭਤੀਜੇ ਚੰਦਨਪ੍ਰੀਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਬਜ਼ੁਰਗ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਚੰਦਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਤਾਇਆ ਕਸ਼ਮੀਰ ਸਿੰਘ 15 ਜੁਲਾਈ ਨੂੰ ਸੈਕਟਰ-43 ਵਿੱਚੋਂ ਕੁਰਾਲੀ ਬੈਂਕ ਤੋਂ ਪੈਸੇ ਕਢਵਾਉਣ ਗਏ ਸੀ ਪਰ ਘਰ ਵਾਪਸ ਨਹੀਂ ਪਹੁੰਚੇ। ਉਨ੍ਹਾਂ ਦਾ ਕੱਦ 5 ਫੁੱਟ 7 ਇੰਚ ਹੈ। ਉਨ੍ਹਾਂ ਨੇ ਖਾਕੀ ਪਜਾਮਾ, ਗਰੇਅ ਰੰਗ ਦੀ ਟੀ- ਸ਼ਰਟ ਅਤੇ ਕਾਲੇ ਬੂਟ ਪਾਏ ਹੋਏ ਹਨ।