ਚੰਡੀਗੜ੍ਹ ਵਿੱਚ ਲੌਕਡਾਊਨ ਮਗਰੋਂ ਸੈਕਟਰ-18 ਦੇ ਟੈਗੋਰ ਥੀਏਟਰ ਵਿੱਚ 8 ਮਹੀਨੇ ਬਾਅਦ ਪਹਿਲਾ ਪ੍ਰੋਗਰਾਮ ਕਰਵਾਇਆ ਗਿਆ ਹੈ। ਇਸ ਸਮਾਗਮ ਦੀ ਸ਼ੁਰੂਆਤ ਕੌਮੀ ਏਕਤਾ ਮੁਸ਼ਾਇਰੇ ਨਾਲ ਕੀਤੀ ਗਈ ਜਿਸ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ’ਚ ਬਤੌਰ ਐੱਸਡੀਓ ਤਾਇਨਾਤ ਪ੍ਰਭਾਤ ਕਿਰਨ ਨੇ ਨਜ਼ਮ ‘ਫਲਕ ਦੇ ਸਭ ਤਾਰਿਆਂ ਦਾ ਮੈਂ ਹਿਸਾਬ ਰੱਖਦਾ ਹਾਂ’ ਪੇਸ਼ ਕੀਤੀ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਪ੍ਰਭਾਤ ਕਿਰਨ ਭਗਤ, ਸੁਰਜੀਤ ਜੱਜ, ਨਵੀਨ ਨੀਰ, ਮੁਹੱਬਤ ਮੀਤ, ਬਿਜਨੌਰ ਤੋਂ ਮਹਿੰਦਰ ਅਸ਼ਕ, ਪੰਚਕੂਲਾ ਤੋਂ ਸਮਸ਼ ਤਬਰੇਜ਼ੀ, ਸਹਾਰਨਪੁਰ ਤੋਂ ਬਿਲਾਲ ਸਹਾਰਨਪੁਰੀ, ਬਰਨਾਲਾ ਤੋਂ ਹਮਜਾ ਬਿਲਾਲ, ਜ਼ੀਰਕਪੁਰ ਤੋਂ ਯੋਗੇਸ਼ਵਰ ਕੌਰ, ਮਲੇਰਕੋਟਲਾ ਤੋਂ ਈਸ਼ਾ ਨਾਜ਼, ਮੁਹਾਲੀ ਤੋਂ ਮੁਸਫਿਰ ਫਿਰੋਜ਼ਪੁਰੀ ਅਤੇ ਕੁਰਕਸ਼ੇਤਰ ਤੋਂ ਦੀਪਕ ਦੇਵ ਨੇ ਆਪੋ-ਆਪਣੀ ਗਜ਼ਲਾਂ ਪੇਸ਼ ਕੀਤੀਆਂ।