ਖਰੜ:
ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਸਾਇੰਸਿਜ਼ ਵੱਲੋਂ ਰਿਸਰਚ ਤੇ ਇਨੋਵੇਸ਼ਨ ’ਤੇ ਕਰਵਾਇਆ ਦੋ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ। ਇਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਯੂਐੱਸਐੱਸ ਦੇ ਡੀਨ ਪ੍ਰੋ. ਮਨੋਜ ਬਾਲੀ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਤੇ ਐਫਡੀਪੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਪ੍ਰੋਗਰਾਮ ਦੇ ਦੂਜੇ ਦਿਨ ਪ੍ਰੋ. ਸਿਮਰਜੀਤ ਕੌਰ ਨੇ ਨੈਤਿਕ ਮੁੱਦਿਆਂ ਅਤੇ ਵਿਗਿਆਨਕ ਦੁਰਵਿਵਹਾਰ ’ਤੇ ਭਾਸ਼ਣ ਦਿੱਤਾ। ਇਸ ਦੌਰਾਨ ਪ੍ਰੋ. ਐੱਮਐੱਸ ਮਹਿਤਾ ਨੇ ਖੋਜ ਪੱਤਰ ਲਿਖਣ ਲਈ ਲੇਟੈਕਸ ਦੀ ਵਰਤੋਂ ਬਾਰੇ ਦੱਸਿਆ। -ਪੱਤਰ ਪ੍ਰੇਰਕ