ਸਰਬਜੀਤ ਸਿੰਘ ਭੱਟੀ
ਲਾਲੜੂ, 14 ਅਕਤੂਬਰ
ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਜੱਥੇਬੰਦੀਆਂ ਅਤੇ ਇਲਾਕੇ ਦੇ ਨੌਜਵਾਨਾਂ ਵਲੋਂ ਅੱਜ ਦੂਜੇ ਦਿਨ ਵੀ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਦੱਪਰ ਟੌਲ ਪਲਾਜ਼ਾ ਉਤੇ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ ਜਾਰੀ ਰੱਖਿਆ, ਜਿਸ ਵਿੱਚ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਸਿਆਸੀ ਅਤੇ ਸਮਾਜਿਕ ਜੱਥੇਬੰਦੀਆਂ ਨੇ ਵੀ ਸਮੂਲੀਅਤ ਕੀਤੀ ਅਤੇ ਕੇਂਦਰ ਸਰਕਾਰ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਪਲਾਜ਼ੇ ਤੋਂ ਬਗ਼ੈਰ ਟੌਲ ਦਿੱਤੇ ਅੱਜ ਵੀ ਵਾਹਨ ਲੰਘਦੇ ਰਹੇ ਅਤੇ ਕਿਸਾਨ ਸਾਂਤਮਈ ਢੰਗ ਨਾਲ ਆਪਣਾ ਧਰਨਾ ਦਿੰਦੇ ਰਹੇ। ਕਿਸਾਨਾ ਵਲੋਂ ਰੇਲ ਪੱਟੜੀਆਂ ਲਾਲੜੂ ’ਚ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਗਿਆ, ਜਿਥੇ ਵੀ ਕਿਸਾਨਾ ਦੇ ਜੱਥੇ ਡੱਟੇ ਹੋਏ ਹਨ। ਇਸ ਮੌਕੇ ਕਿਸਾਨ ਆਗੂ ਕਰਮ ਸਿੰਘ ਬਰੌਲੀ, ਸਰਪੰਚ ਮੇਜਰ ਸਿੰਘ ਪਰਾਗਪੁਰ, ਪਰਮਿੰਦਰ ਸਰਵਾਰਾ, ਗੁਰਪ੍ਰੀਤ ਸਿੰਘ ਜਾਸਤਨਾ ਕਲਾਂ, ਗੁਰਵਿੰਦਰ ਟਿਵਾਣਾ, ਧਰਮਿੰਦਰ ਸਿੰਘ ਸੈਣੀ, ਹੈਪੀ ਕੁਰਲੀ, ਤਰਲੋਚਨ ਸਿੰਘ, ਲਖਵਿੰਦਰ ਸਿੰਘ ਹੈਪੀ ਮਲਕਪੁਰ, ਜਵਾਲਾ ਸਿੰਘ ਫੌਜੀ, ਸੁਭਾਸ਼ ਸ਼ਰਮਾ, ਰਾਜਬੀਰ ਰਾਣਾ, ਬਖਸ਼ੀਸ਼ ਸਿੰਘ ਬੱਲੋਪੁਰ, ਮਨਜੀਤ ਸਿੰਘ ਮਲਕਪੁਰ, ਬਲਜੀਤ ਸਿੰਘ ਭਾਉ, ਤਰਲੋਚਨ ਸਿੰਘ ਮਲਕਪੁਰ, ਜਸਵਿੰਦਰ ਸਿੰਘ ਮਹਿਮਦਪੁਰ ਨੇ ਦੱਸਿਆ ਕਿ ਟੌਲ ਪਲਾਜ਼ਾ ਦੱਪਰ ’ਤੇ ਧਰਨਾ ਜਾਰੀ ਰਹੇਗਾ।