ਪੱਤਰ ਪ੍ਰੇਰਕ
ਲਾਲੜੂ, 30 ਸਤੰਬਰ
ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਤਸਿੰਬਲੀ ਵਿਖੇ ਇਕ 32 ਸਾਲਾ ਵਿਅਕਤੀ ਦੇ ਆਪਣੀ ਪਤਨੀ ਤੋਂ ਕਥਿਤ ਤੰਗ ਆ ਕੇ ਖੁਦਕੁਸ਼ੀ ਕਰ ਲਈ। ਐੱਸਐੱਚਓ ਹੰਡੇਸਰਾ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਵਿੰਦਰ ਸਿੰਘ ਵਾਸੀ ਤਸਿੰਬਲੀ, ਆਪਣੀ ਪਤਨੀ ’ਤੇ ਸ਼ੱਕ ਵੀ ਕਰਦਾ ਸੀ, ਜਿਸ ਦੇ ਚਲਦਿਆਂ ਘਰ ’ਚ ਲੜਾਈ-ਝਗੜੇ ਕਾਰਨ ਉਸ ਦੀ ਪਤਨੀ ਪੇਕੇ ਚਲੀ ਗਈ ਸੀ ਅਤੇ ਕੁੱਝ ਸਮੇਂ 28 ਸਤੰਬਰ ਨੂੰ ਹੀ ਘਰ ਪਰਤੀ ਸੀ। ਇਸ ਮਗਰੋਂ ਉਹ ਫਿਰ ਪੇਕੇ ਜਾਣ ਲੱਗੀ ਤਾਂ ਪਤੀ ਨੇ ਇਸ ’ਤੇ ਇਤਰਾਜ਼ ਕੀਤਾ, ਜਿਸ ਦੇ ਚਲਦੇ ਮ੍ਰਿਤਕ ਦੀ ਪਤਨੀ ਨਾਲ ਆਏ ਤਿੰਨ ਹੋਰ ਰਿਸ਼ਤੇਦਾਰਾਂ ਨੇ ਉਸ ਦੀ ਮਾਰਕੁੱਟ ਕੀਤੀ। ਇਸ ਕਾਰਨ ਹਰਵਿੰਦਰ ਆਪਣੀ ਬੇਇਜ਼ਤੀ ਬਰਦਾਸ਼ਤ ਨਾ ਕਰ ਸਕਿਆ ਹੋਈ ਅਤੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਕੋਲ ਇਕ ਤਿੰਨ ਸਾਲ ਦੀ ਕੁੜੀ ਵੀ ਹੈ। ਪੁਲੀਸ ਨੇ ਮ੍ਰਿਤਕ ਦੇ ਭਰਾ ਸੁਖਵਿੰਦਰ ਸਿੰਘ ਸੁੱਖੀ ਦੇ ਬਿਆਨ ’ਤੇ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਅਤੇ ਤਿੰਨ ਹੋਰ ਰਿਸਤੇਦਾਰ ਮਨਿੰਦਰ ਸਿੰਘ, ਜਗਤਾਰ ਸਿੰਘ ਅਤੇ ਵਿੱਕੀ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।