ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 1 ਸਤੰਬਰ
ਗੁੱਗਾ ਮਾੜੀ ਦੇ ਸਾਲਾਨਾ ਮੇਲੇ ਮੌਕੇ ਪਿੰਡ ਹੁਸ਼ਿਆਰਪੁਰ ਵਿੱਚ ਸਰਜੋਸ਼ ਕਲੱਬ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿੱਚ ਝੰਡੀ ਦੀ ਕੁਸ਼ਤੀ ਪਹਿਲਵਾਨ ਲਖਵੀਰ ਮੁੱਲਾਂਪੁਰ ਗਰੀਬਦਾਸ ਨੇ ਚੰਦ ਗੋਚਰ ਨੂੰ ਢਾਹ ਕੇ ਜਿੱਤੀ। ਦੰਗਲ ਵਿੱਚ 50 ਦੇ ਕਰੀਬ ਪਹਿਲਵਾਨਾਂ ਨੇ ਕੁਸ਼ਤੀਆਂ ਲੜੀਆਂ। ਦੰਗਲ ਦੇ ਪ੍ਰਬੰਧਕਾਂ ਵਿੱਚ ਥਾਣੇਦਾਰ ਅਵਤਾਰ ਸਿੰਘ ਸੋਹੀ, ਪ੍ਰਧਾਨ ਧਰਮਿੰਦਰ ਸਿੰਘ, ਸਾਬਕਾ ਸਰਪੰਚ ਸੁਦਾਗਰ ਸਿੰਘ, ਹਰਜਿੰਦਰ ਸਿੰਘ, ਰੂਪਚੰਦ, ਗੁਰਦੀਪ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ ਆਦਿ ਵੱਲੋਂ ਸਾਰੇ ਪਹਿਲਵਾਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਨੂਰਪੁਰ ਬੇਦੀ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਕਲਵਾਂ ਵਿੱਚ ਅੱਜ ਗੁੱਗਾ ਨੌਮੀ ਮੌਕੇ ਗੁੱਗਾ ਜ਼ਾਹਿਰ ਦੀ ਮੰਡਲੀ ਵੱਲੋਂ ਇਕ ਰੋਜ਼ਾ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਝ ਮੇਲੇ ਵਿੱਚ ਨਾਮੀ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਇੱਥੇ ਛੋਟੇ ਪਹਿਲਵਾਨ ਵੀ ਦੰਗਲ ਵਿੱਚ ਕੁਸ਼ਤੀ ਲੜਦੇ ਦੇਖੇ ਗਏ। ਗੁੱਗਾ ਜ਼ਾਹਰ ਪੀਰ ਮੰਡਲੀ ਦੇ ਮੁਖੀ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਪਿੰਡ ਕਲਵਾਂ ਵਿੱਚ ਉਨ੍ਹਾਂ ਵੱਲੋਂ ਹਰ ਸਾਲ ਛਿੰਝ ਮੇਲਾ ਕਰਵਾਇਆ ਜਾਂਦਾ ਹੈ। ਇਸ ਮੌਕੇ ਪਹਿਲਵਾਨਾਂ ਨੂੰ ਇਨਾਮ ਦਿੱਤੇ ਗਏ। ਇਸ ਕੁਸ਼ਤੀ ਦੰਗਲ ਦਾ ਸੈਂਕੜੇ ਦਰਸ਼ਕਾਂ ਨੇ ਆਨੰਦ ਮਾਣਿਆ। ਇਸ ਛਿੰਝ ਮੇਲੇ ਨੂੰ ਕਰਵਾਉਣ ਲਈ ਗੁੱਗਾ ਜ਼ਾਹਰ ਪੀਰ ਮੰਡਲੀ ਦੇ ਮੁਖੀ ਸੁਰਜੀਤ ਸਿੰਘ ਸੈਣੀ, ਸੁਨੀਲ ਰੈਤ, ਛਿੰਦਾ ਸੈਣੀ, ਕੇਹਰ ਸਿੰਘ, ਨੰਜਾ ਸੈਣੀ, ਭਗਤ ਹਰੀ ਟਾਕ, ਗੁਰਪ੍ਰੀਤ ਸੈਣੀ, ਪੰਚ ਰਾਮ ਸਿੰਘ ਸੈਣੀ, ਪੰਚ ਬਚਿੱਤਰ ਸਿੰਘ ਭੱਠਲ, ਨਿਰਮਲ ਸਿੰਘ ਸੰਧੂ, ਸ਼ਿੰਗਾਰਾ ਸਿੰਘ ਬੈਂਸ, ਤਨੁਜ ਰੈਤ, ਰੌਬਿਨ ਰੈਤ, ਸੰਤੋਖ ਸਿੰਘ ਗਿੱਲ ਤੇ ਸਿਮਰਨ ਰੈਤ ਨੇ ਪੂਰਾ ਸਹਿਯੋਗ ਦਿੱਤਾ।