ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 22 ਨਵੰਬਰ
ਜ਼ਿਲ੍ਹਾ ਪੁਲੀਸ ਨੇ ਨਸ਼ਾ ਤਸਕਰੀ ਤੇ ਸੱਟਾ ਲਗਾਉਣ ਦੇ ਦੋ ਵੱਖ-ਵੱਖ ਕੇਸਾਂ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 200 ਗਰਾਮ ਹੈਰੋਇਨ ਤੇ 4500 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਅੱਜ ਇਥੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਲਖਨੌਰ ਨੇੜੇ ਨਾਕਾਬੰਦੀ ਕਰਕੇ ਰਣਜੀਤ ਸਿੰਘ ਉਰਫ਼ ਲੱਭੂ ਵਾਸੀ ਪਿੰਡ ਬਲ ਕਰੂਪੀ (ਜ਼ਿਲ੍ਹਾ ਮੰਡੀ), ਦੇਸਰਾਜ ਉਰਫ਼ ਦੇਸੂ ਵਾਸੀ ਪਿੰਡ ਬਲੋਹਲ (ਜ਼ਿਲ੍ਹਾ ਮੰਡੀ) ਤੇ ਹਰੀਸ਼ ਕੁਮਾਰ ਵਾਸੀ ਪਿੰਡ ਚੋਗਾਨ (ਕਾਂਗੜਾ) ਕੋਲੋਂ 200 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲੀਸ ਨੇ ਸਵਿਫਟ ਕਾਰ ਵੀ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਪੁਲੀਸ ਨੇ ਸੱਟਾ ਲਗਾਉਣ ਦੇ ਦੋਸ਼ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਦੜਾ ਸੱਟਾ ਵਾਲੀ ਪਰਚੀ ਤੇ 4500 ਰੁਪਏ ਬਰਾਮਦ ਕੀਤੇ ਹਨ।