ਚੰਡੀਗੜ੍ਹ: ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ 2 ਜੂਨ ਨੂੰ ਬਾਬਾ ਭਾਗ ਸਿੰਘ ਸੱਜਣ ਯਾਦਗਾਰ ਭਵਨ ਸੈਕਟਰ 20-ਸੀ ਚੰਡੀਗੜ੍ਹ ਵਿੱਚ ਹੋਵੇਗੀ। ਇਸ ਦੌਰਾਨ ਫਲਸਤੀਨ ਦੇ ਸਮਰਥਨ ਵਿੱਚ ‘ਸਟੌਪ ਬੌਬਿੰਗ ਗਾਜ਼ਾ’ ਤਹਿਤ ਬੂਟਾ ਸਿੰਘ ਮਹਿਮੂਦਪੁਰ ਵਿਚਾਰ ਚਰਚਾ ਕਰਨਗੇ। ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਅਰੀਤ ਕੌਰ ਸ਼ਿਰਕਤ ਕਰਨਗੇ। -ਟਨਸ