ਅਤਰ ਸਿੰਘ
ਡੇਰਾਬੱਸੀ, 17 ਫਰਵਰੀ
ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੇ ਹਲਕਾ ਡੇਰਾਬੱਸੀ ਦੇ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਹਲਕੇ ਦੇ ਸੂਝਵਾਨ ਵੋਟਰ ਕਾਂਗਰਸ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਸੰਤੁਸ਼ਟ ਹਨ ਤੇ ਕਾਂਗਰਸ ਦੀ ਵਿਕਾਸਮਈ ਨੀਤੀ ’ਤੇ ਹੀ ਮੋਹਰ ਲਾਉਣਗੇ। ਸ੍ਰੀ ਢਿੱਲੋਂ ਨੇ ਕਿਹਾ ਕਿ ਹਲਕੇ ਦੇ ਲੋਕ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੇ ਰੌਂਅ ਵਿੱਚ ਹਨ ਕਿਉਂਕਿ ਲੋਕਾਂ ਦੀ ਮੰਗ ਅਨੁਸਾਰ ਹਲਕੇ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਕਿਸੇ ਨਾਲ ਵੀ ਵਧੀਕੀ ਨਹੀਂ ਹੋਣ ਦਿੱਤੀ ਗਈ ਜਦਕਿ ਹਲਕੇ ਦੇ ਅਕਾਲੀ ਪਾਰਟੀ ਵੱਲੋਂ ਰਹੇ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਨੇ ਡੇਰਾਬੱਸੀ ਖੇਤਰ ਵਿੱਚ ਵਿਕਾਸ ਦੇ ਬਜਾਏ ਕਥਿਤ ਤੌਰ ’ਤੇ ਆਪਣੇ ਕਾਰੋਬਾਰ ਨੂੰ ਵਧਾਉਣ ਦੀ ਹੀ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਹਲਕੇ ਦੇ ਵਿਕਾਸ ਪ੍ਰਤੀ ਵਚਨਬੱਧ ਹੈ ਤੇ ਮਾਤਾ ਗੁਜਰ ਕੌਰ ਦੇ ਨਾਮ ਉਤੇ ਬੱਸ ਸਟੈਂਡ ਅਤੇ ਕੌਂਸਲ ਦੀ ਨਵੀਂ ਇਮਾਰਤ ਦੀ ਉਸਾਰੀ ਸੰਬਧੀ ਕਾਰਵਾਈ ਪੂਰੀ ਹੋ ਚੁੱਕੀ ਹੈ।
ਕਾਂਗਰਸ ਨੇ ਲਾਲੜੂ ’ਚ ਬੁਨਿਆਦੀ ਕੰਮ ਕਰਵਾਏ: ਢਿੱਲੋਂ
ਲਾਲੜੂ (ਸਰਬਜੀਤ ਸਿੰਘ ਭੱਟੀ): ਲਾਲੜੂ ’ਚ ਚੋਣ ਮੀਟਿੰਗਾਂ ਮੌਕੇ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿਲੋਂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਲਾਲੜੂ ਦੇ ਬੁਨਿਆਦੀ ਕੰਮਾਂ ਨੁੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕ ਐੱਨ.ਕੇ. ਸ਼ਰਮਾ ਨੇ ਲਾਲੜੂ ਵਿੱਚ ਸੀਵਰੇਜ ਪਾਉਣ ਦਾ ਕੰਮ ਕੀਤਾ, ਜੋ ਕਾਮਯਾਬ ਨਹੀ ਹੋਇਆ ਅੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ।