ਪੰਚਕੂਲਾ (ਪੱਤਰ ਪ੍ਰੇਰਕ): ਸੀਐੱਮ ਵਿੰਡੋ ਤੇ ਟਵਿੱਟਰ ਹੈਂਡਲ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ’ਚ ਕਾਰਗਰ ਸਾਬਤ ਹੋ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਓਐੱਸਡੀ ਭੁਪੇਸ਼ਵਰ ਦਿਆਲ ਨੇ ਦੱਸਿਆ ਕਿ ਪੰਚਕੂਲਾ ਦੇ ਸੈਕਟਰ 6 ਸਥਿਤ ਸਿਵਲ ਹਸਪਤਾਲ ਵਿੱਚ ਡੇਂਗੂ ਦੀ ਮਰੀਜ਼ ਕੁਮਾਰੀ ਅੰਚਲ ਬਾਰੇ 24 ਅਕਤੂਬਰ ਨੂੰ ਰਾਤ 8:56 ਵਜੇ ਪ੍ਰਭੂ ਅਗਨਾਚਕਸ਼ੂ ਨੇ ਟਵੀਟ ਕੀਤਾ ਸੀ ਕਿ ਸਟਾਫ ਹਸਪਤਾਲ ਵਿਚ ਕਿੱਟ ਉਪਲਬਧ ਨਾ ਹੋਣ ਦੇ ਕਾਰਨ ਬਾਹਰੋਂ ਖ਼ਰੀਦਣ ਲਈ ਲਈ ਕਹਿ ਰਿਹਾ ਹੈ। ਦਿਆਲ ਮੁਤਾਬਕ ਮੁੱਖ ਮੰਤਰੀ ਦਫਤਰ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਹਸਪਤਾਲ ਅਧਿਕਾਰੀਆਂ ਨੂੰ ਪਲਾਜ਼ਮਾ ਕਿੱਟਾਂ ਦਾ ਪ੍ਰਬੰਧ ਦੇ ਨਿਰਦੇਸ਼ ਦਿੱਤੇ ਗਏ, ਜਿਸ ਮਗਰੋਂ ਉਕਤ ਸ਼ਿਕਾਇਤਕਰਤਾ ਨੂੰ ਕਿੱਟ ਮਿਲ ਗਈ।