ਬਨੂੜ: ਚਿਤਕਾਰਾ ਯੂਨੀਵਰਸਿਟੀ ਵਿੱਚ ਚੱਲ ਰਿਹਾ 12ਵਾਂ ਸਾਲਾਨਾ ਗਲੋਬਲ ਹਫ਼ਤਾ ਸਮਾਪਤ ਹੋ ਗਿਆ। ਸਮਾਰੋਹਾਂ ਵਿੱਚ 20 ਤੋਂ ਵੱਧ ਦੇਸ਼ਾਂ ਦੀਆਂ ਚਿਤਕਾਰਾ ਦੀਆਂ 40 ਭਾਈਵਾਲ ਯੂਨੀਵਰਸਿਟੀ ਦੇ 75 ਪ੍ਰੋਫ਼ੈਸਰਾਂ ਸਮੇਤ 200 ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। ਉਨ੍ਹਾਂ ਵਿਦਿਆਰਥੀਆਂ ਨਾਲ ਕੌਮਾਂਤਰੀ ਤਜਰਬੇ ਸਾਂਝੇ ਕੀਤੇ। ਸਮਾਪਤੀ ਸਮਾਰੋਹ ਵਿੱਚ ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ, ਪ੍ਰੋ. ਚਾਂਸਲਰ ਡਾ. ਮਧੂ ਚਿਤਕਾਰਾ, ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਡਾਇਰੈਕਟਰ ਡਾ. ਨਿਯਾਤੀ ਚਿਤਕਾਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਮੈਕਵੇਰੀ ਯੂਨੀਵਰਸਿਟੀ ਆਸਟਰੇਲੀਆ ਦੇ ਡਾ. ਰੋਜਰ ਮੋਸਰ ਨੇ ਆਖਿਆ ਕਿ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਕੰਮ ਕਰਕੇ ਖੁਸ਼ੀ ਹੋਈ ਹੈ। ਜੌਹਨ ਹੌਪਕਿਨਸ ਯੂਨੀਵਰਸਿਟੀ ਅਮਰੀਕਾ ਦੇ ਡਾ. ਤਾਮਰ ਰੋਡਨੀ ਨੇ ਸੋਚਣ ਦੇ ਵੱਖੋ-ਵੱਖਰੇ ਤਰੀਕਿਆਂ ਸਬੰਧੀ ਵਿਚਾਰ ਰੱਖੇ। ਯੂਨੀਵਰਸਿਟੀ ਆਫ਼ ਲਤਾਵੀਆ ਦੀ ਫੈਕਲਟੀ ਆਫ਼ ਐਜੂਕੇਸ਼ਨ, ਮਨੋਵਿਗਆਨ ਅਤੇ ਕਲਾ ਪ੍ਰੋ. ਇੰਦਰਾ ਓਡੀਨਾ ਨੇ ਘਰ ਵਿੱਚ ਕੌਮਾਂਤਰੀਕਰਨ ਦੀ ਧਾਰਨਾ ਦੀ ਲੋੜ ’ਤੇ ਜ਼ੋਰ ਦਿੱਤਾ। ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ, ਪ੍ਰੋ. ਚਾਂਸਲਰ ਡਾ. ਮਧੂ ਚਿਤਕਾਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ