ਪੰਚਕੂਲਾ (ਪੱੱਤਰ ਪ੍ਰੇਰਕ): ਮਾਤਾ ਮਨਸਾ ਦੇਵੀ ਕੰਪਲੈਕਸ ਵਿੱਚ ਸਥਿਤ ਸਤੀ ਮਾਤਾ ਮੰਦਰ ਦੀ ਗੋਲਕ ਚੋਰੀ ਹੋ ਗਈ। ਮਾਤਾ ਮਨਸਾ ਦੇਵੀ ਕਮੇਟੀ ਨੇ ਐੱਮਡੀਸੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਮੁਤਾਬਕ ਸਵੇਰੇ 11 ਵਜੇ ਸਤੀ ਮਾਤਾ ਮੰਦਰ ਦੀ ਗੋਲਕ ਚੋਰੀ ਹੋ ਗਈ। ਸ਼ਰਾਈਨ ਬੋਰਡ ਦੇ ਕਰਮਚਾਰੀਆਂ ਨੇ ਗੋਲਕ ਦੀ ਭਾਲ ਸ਼ੁਰੂ ਕੀਤੀ ਜੋ ਮੰਦਰ ਤੋਂ 100 ਮੀਟਰ ਦੂਰ ਜੰਗਲ ਵਿੱਚ ਜਾ ਕੇ ਟੁੱਟੀ ਹਾਲਤ ’ਚ ਮਿਲੀ। ਬੋਰਡ ਦੇ ਕਰਮਚਾਰੀਆਂ ਅਨੁਸਾਰ ਬੋਰਡ ਦੇ ਕਿਸੇ ਕਰਮਚਾਰੀ ਨੇ 12 ਵਜੇ ਦੁਪਹਿਰ ਨੂੰ ਗੋਲਕ ਦੇ ਚੋਰੀ ਹੋ ਜਾਣ ਦੀ ਖ਼ਬਰ ਕਰਮਚਾਰੀਆਂ ਨੂੰ ਦਿੱਤੀ ਜਿਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।