ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 2 ਨਵੰਬਰ
ਗੁਰੂ ਗਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਤੇ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਦੇ ਬਾਨੀ ਸੰਤ ਬਾਬਾ ਵਰਿਆਮ ਸਿੰਘ ਤੇ ਮਾਤਾ ਰਣਜੀਤ ਕੌਰ ਦੀ ਨਿੱਘੀ ਯਾਦ ਵਿੱਚ ਚੱਲ ਰਹੇ ਗੁਰਮਤਿ ਸਮਾਗਮ ਸ਼ਾਮ ਨੂੰ ਸਮਾਪਤ ਹੋਏੇ। ਸਕੂਲਾਂ ਦੇ ਡਾਇਰੈਕਟਰ ਜਸਵੰਤ ਸਿੰਘ ਸਿਆਣ ਤੇ ਡਾ. ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨਾਲ ਹੀ ਲੋਕਾਈ ਦਾ ਭਲਾ ਹੈ। ਇਸੇ ਦੌਰਾਨ ਬਾਬਾ ਹਰਪਾਲ ਸਿੰਘ ਤੇ ਬੀਬੀ ਉਜਾਗਰ ਕੌਰ ਰਤਵਾੜਾ ਸਾਹਿਬ,ਰਾਗੀ ਰਾਜਵੀਰ ਸਿੰਘ ਖਡੂਰ ਸਾਹਿਬ, ਬਾਬਾ ਹਰਦੀਪ ਸਿੰਘ ਢੈਂਠਲ, ਬਾਬਾ ਸੁਖਜੀਤ ਸਿੰਘ ਸੰਗਰੂਰ, ਸੰਤ ਭੁਪਿੰਦਰ ਸਿੰਘ ਜਰਗ, ਗਿਆਨੀ ਭਗਵਾਨ ਸਿੰਘ ਜੌਹਲ, ਬਾਬਾ ਹਰੀ ਸਿੰਘ ਰੰਧਾਵਾ ਨੇ ਕੀਰਤਨ ਕੀਤਾ। ਸੰਤ ਸਰਬਜੋਤ ਸਿੰਘ ਬੇਦੀ ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੰਤ ਵਰਿਆਮ ਸਿੰਘ ਦੇ ਪੁੱਤਰ ਭਾਈ ਮਨਜੀਤ ਸਿੰਘ ਕੈਨੇਡਾ ਨੇ ਵੀ ਵਿਚਾਰ ਰੱਖੇ। ਸਿਆਸੀ ਖੇਤਰ ਵਿੱਚੋਂ ਅਕਾਲੀ ਦੇ ਹਲਕਾ ਖਰੜ ਤੋਂ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੇ ਬਲਵੀਰ ਸਿੰਘ ਸਿੱਧੂ, ਟਰੱਸਟੀ ਇੰਦਰਜੀਤ ਸਿੰਘ ਰੰਧਾਵਾ, ਭਜਨ ਸਿੰਘ ਸ਼ੇਰਗਿੱਲ ਹਾਜ਼ਰ ਸਨ।