ਪੀ.ਪੀ. ਵਰਮਾ
ਪੰਚਕੂਲਾ, 18 ਜੁਲਾਈ
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਅਕਾਦਮੀ ਭਵਨ ਸੈਕਟਰ-14, ਪੰਚਕੂਲਾ ਵਿੱਚ ਕਰਵਾਏ ਗਏ ਗਏ ਸਾਹਿਤਕ ਸਨਮਾਨ ਸਮਾਰੋਹ ਦੌਰਾਨ ਹਰਿਆਣਾ ਦੇ ਸਾਹਿਤਕਾਰਾਂ ਨੂੰ ਸਾਲ 2013 ਤੋਂ 2016 ਦੇ ਹਰਿਆਣਾ ਪੁਸਤਕ ਪੁਰਸਕਾਰ ਤੇ ਕਹਾਣੀ ਮੁਕਾਬਲਿਆਂ ਲਈ ਇਨਾਮ ਦਿੱਤੇ ਗਏ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਰਿਆਣਾ ਰਾਜ ਬਾਲ ਭਲਾਈ ਕੌਂਸਲ ਦੇ ਜਨਰਲ ਸਕੱਤਰ ਰਣਜੀਤਾ ਮਹਿਤਾ ਨੇ ਹਾਜ਼ਰੀ ਲਗਵਾਈ। ਅਕਾਦਮੀ ਦੇ ਉਪ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਨੇ ਦੱਸਿਆ ਕਿ ਸਾਲ 2013 ਦਾ ਪੁਸਤਕ ਪੁਰਸਕਾਰ ਕਵੀ ਸ਼ੁਬੇਗ ਸੱਧਰ, ਕਹਾਣੀਕਾਰ ਪ੍ਰੀਤਮਾ ਦੋਮੇਲ, ਕਹਾਣੀਕਾਰ ਅਨਿਲ ਕੁਮਾਰ, ਪੰਜਾਬ ਨਾਟਕਕਾਰ ਗੁਰਪ੍ਰੀਤ ਸਿੰਧਰਾ, ਨਾਵਲਕਾਰ ਗੁਰਮੰਗਤ ਗਾਫਲ ਅਤੇ ਕਹਾਣੀ ਮੁਕਾਬਲੇ ਵਿੱਚ ਪਹਿਲਾ ਇਨਾਮ ਸੁਰਿੰਦਰ ਸਿੰਘ ਪਾਲਣਾ, ਦੂਜਾ ਡਾ. ਸੀਐੱਲ ਜੁਨੇਜਾ ਅਤੇ ਤੀਜਾ ਭੁਪਿੰਦਰ ਕੌਰ ਨੂੰ ਦਿੱਤਾ ਗਿਆ।
ਸਾਲ 2014 ਦਾ ਪੁਸਤਕ ਪੁਰਸਕਾਰ ਸਮੀਖਿਆਕਾਰ ਡਾ. ਜੀਤ ਸਿੰਘ, ਕਹਾਣੀ ਮੁਕਾਬਲੇ ਦਾ ਪਹਿਲਾ ਇਨਾਮ ਡਾ. ਇੰਦੂ ਗੁਪਤਾ ਅਤੇ ਦਿਲਬਾਗ ਸਿੰਘ ਵਿਰਕ ਨੂੰ ਦੂਜਾ ਇਨਾਮ ਦਿੱਤਾ ਗਿਆ। ਸਾਲ 2015 ਦਾ ਪੁਸਤਕ ਪੁਰਸਕਾਰ ਕਵੀ ਬੂਟਾ ਸਿੰਘ ਪ੍ਰੀਤਮ, ਨਾਟਕਕਾਰ ਕੁਲਵਿੰਦਰ ਸਿੰਘ, ਸਮੀਖਿਆਕਾਰ ਹਰਮੀਤ ਕੌਰ, ਕਹਾਣੀ ਮੁਕਾਬਲੇ ਦਾ ਪਹਿਲਾ ਇਨਾਮ ਕੰਵਲਜੀਤ ਕੌਰ ਜੁਨੇਜਾ ਨੂੰ ਦਿੱਤਾ ਗਿਆ। ਸਾਲ 2016 ਦਾ ਪੁਸਤਕ ਪੁਰਸਕਾਰ ਕਹਾਣੀਕਾਰ ਕੇਸਰਾ ਰਾਮ, ਪੰਜਾਬੀ ਬਾਲ ਸਾਹਿਤਕਾਰ ਮੀਨਾ ਨਵੀਨ, ਸਮੀਖਿਆਕਾਰ ਡਾ. ਦੇਵਿੰਦਰ ਬੀਬੀਪੁਰੀਆ ਅਤੇ ਕਹਾਣੀ ਮੁਕਾਬਲੇ ਵਿੱਚ ਪਹਿਲਾ ਇਨਾਮ ਰਘਬੀਰ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਕੁੱਲ 19 ਪੁਰਸਕਾਰ ਦਿੱਤੇ ਗਏ। ਸਮਾਗਮ ਵਿੱਚ ਡਾ. ਰਤਨ ਸਿੰਘ ਢਿੱਲੋਂ, ਪਰਮੋਦ ਪੱਬੀ, ਡਾ. ਪਰਮਜੀਤ ਕੌਰ ਸਿੱਧੂ, ਜਰਨੈਲ ਸਿੰਘ ਯਮੁਨਾਨਗਰ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਮੌਕੇ ਬੂਟਾ ਗੁਲਾਮੀ ਵਾਲਾ ਦਾ ਕਾਵਿ-ਸੰਗ੍ਰਹਿ ‘ਪ੍ਰਾਹੁਣੇ’, ਡਾ. ਇੰਦੂ ਗੁਪਤਾ ਦਾ ਕਹਾਣੀ ਸੰਗ੍ਰਹਿ ‘ਬਿਨਾਂ ਨੀਂਹ ਦੇ’ ਲੋਕ ਅਰਪਣ ਕੀਤੇ ਗਏ।