ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 6 ਅਪਰੈਲ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੀ ਹੋਣਹਾਰ ਵਿਦਿਆਰਥਣ ਹਸ਼ਨਪ੍ਰੀਤ ਕੌਰ ਨੂੰ ਅਮਰੀਕੀ ਯੂਨੀਵਰਸਿਟੀ ਵੱਲੋਂ 30 ਹਜ਼ਾਰ ਡਾਲਰ ਪ੍ਰਤੀ ਅਕਾਦਮਿਕ ਸਾਲ ਦੀ ਸਕਾਲਰਸ਼ਿਪ ਨਾਲ ਸਨਮਾਨਿਆ। ਹਸ਼ਨਪ੍ਰੀਤ ਕੌਰ ਜ਼ਿਲ੍ਹਾ ਪਟਿਆਲਾ ਦੇ ਪਿੰਡ ਰੈਸਲ ਦੀ ਰਹਿਣ ਵਾਲੀ ਹੈ। ਉਹ ਇਸ ਸਮੇਂ ਬੀਐੱਸਸੀ ਗਣਿਤ ਦੀ ਵਿਦਿਆਰਥਣ ਹੈ। ਅਧਿਆਪਕਾਂ ਦੀ ਅਗਵਾਈ ਹੇਠ, ਉਸ ਨੇ ਟਰਾਂਸਿਲਵੇਨੀਆ ਯੂਨੀਵਰਸਿਟੀ ਵਿੱਚ ਦਾਖਲੇ ਲਈ ਅਰਜ਼ੀ ਦਿੱਤੀ, ਜਿਸ ਲਈ ਉਸ ਨੇ 30 ਹਜ਼ਾਰ ਡਾਲਰ ਪ੍ਰਤੀ ਅਕਾਦਮਿਕ ਸਾਲ ਵਿੱਚ ਗਲੋਬਲ ਸੁਪੀਰੀਅਰ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ। ਯੂਨੀਵਰਸਿਟੀ ਦੇ ਦਾਖ਼ਲਾ ਨਿਰਦੇਸ਼ਕ ਜੂਲੀ ਸੈਮਜ਼ ਨੇ ਦੱਸਿਆ ਕਿ ਉਸ ਦੀ ਅਰਜ਼ੀ ਤੇ ਇੰਟਰਵਿਊ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਹਸ਼ਨਪ੍ਰੀਤ ਨੂੰ ਇਹ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਚੁਣਿਆ ਗਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.(ਡਾ.) ਪ੍ਰਿਤਪਾਲ ਸਿੰਘ ਨੇ ਹਸ਼ਨਪ੍ਰੀਤ ਅਤੇ ਗਣਿਤ ਵਿਭਾਗ ਦੇ ਫੈਕਲਟੀ ਨੂੰ ਵਧਾਈ ਦਿੱਤੀ। ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ।