ਪੱਤਰ ਪ੍ਰੇਰਕ
ਪੰਚਕੂਲਾ, 31 ਅਗਸਤ
ਡੇਂਗੂ ਦੇ ਕੇਸਾਂ ਵਿੱਚ ਵਾਧੇ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਅਧਿਕਾਰੀ ਡੇਂਗੂ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਚੈਕਿੰਗ ਕਰ ਰਹੇ ਹਨ। ਇਸ ਮੁਹਿੰਮ ਤਹਿਤ ਸਿਵਲ ਹਸਪਤਾਲ ਸੈਕਟਰ-6 ਦੇ ਸੀਐੱਮਓ ਡਾ. ਮੁਕਤਾ ਕੁਮਾਰ ਨੇ ਮੀਟਿੰਗ ਕਰ ਕੇ ਡੇਂਗੂ ਨੂੰ ਕੰਟਰੋਲ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਮੀਟਿੰਗ ਵਿੱਚ ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਸੁਰੇਸ਼ ਭੋਸਲੇ, ਡਾ. ਸੰਦੀਪ ਜੈਨ, ਹੈਲਥ ਇੰਸਪੈਕਟਰ ਰਾਜਿੰਦਰ ਸਿੰਘ, ਗੁਰਦੇਵ ਸਿੰਘ, ਜੂਨੀਅਰ ਇੰਜਨੀਅਰ ਗੁਰਦੇਵ ਸਿੰਘ ਸਣੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਸਿਵਲ ਸਰਜਨ ਪੰਚਕੂਲਾ ਨੇ ਸੂਰਜਪੁਰ ਖੇਤਰ ਅਤੇ ਡੀਐਲਐਫ ਖੇਤਰ ਵਿੱਚ ਬਚਾਅ ਲਈ 15 ਵਿਸ਼ੇਸ਼ ਟੀਮਾਂ ਬਣਾਉਣ ਲਈ ਕਿਹਾ। ਸਿਵਲ ਸਰਜਨ ਨੇ ਸੈਕਟਰ-12ਏ ਵਿੱਚ ਸਿਹਤ ਵਿਭਾਗ ਦੀ ਤਰਫੋਂ ਡੇਂਗੂ ਸਬੰਧੀ ਸਰਵੇ ਕਰ ਰਹੀਆਂ ਟੀਮਾਂ ਦੀ ਚੈਕਿੰਗ ਕੀਤੀ।