ਪੱਤਰ ਪ੍ਰੇਰਕ
ਚੰਡੀਗੜ੍ਹ, 20 ਅਕਤੂਬਰ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲਾਗੂ ਕੀਤੇ ਗਏ ਇਲੈਕਟ੍ਰੋਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ (ਏਵਿਨ) ਨੂੰ ਯੂਟੀ ਦੇ ਸਿਹਤ ਵਿਭਾਗ ਵੱਲੋਂ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਮਿਸ਼ਨ ਡਾਇਰੈਕਟਰ ਕੌਮੀ ਸਿਹਤ ਮਿਸ਼ਨ ਚੰਡੀਗੜ੍ਹ ਡਾ. ਅਮਨਦੀਪ ਕੰਗ ਦੀ ਅਗਵਾਈ ਵਿੱਚ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਹੈ, ਜਿਸ ਦੇ ਪਹਿਲੇ ਬੈਚ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੰਗੀਤਾ ਅਜੇ ਨੇ ਦੱਸਿਆ ਕਿ ਇਹ ਪ੍ਰੋਗਰਾਮ ਇੱਕ ਨਵੀਨਤਾਕਾਰੀ ਤਕਨੀਕੀ ਹੱਲ ਹੈ, ਜਿਸ ਦਾ ਮਕਸਦ ਭਾਰਤ ਵਿੱਚ ਟੀਕਾਕਰਨ ਸਪਲਾਈ ਚੇਨ ਸਿਸਟਮ ਨੂੰ ਮਜ਼ਬੂਤ ਕਰਨਾ ਹੈ। ਇਹ ਦਵਾਈ ਦੀ ਸਪਲਾਈ ਹਰ ਲਾਭਪਾਤਰੀ ਤੱਕ ਸਹੀ ਅਤੇ ਆਸਾਨ ਢੰਗ ਨਾਲ ਉਪਲਬਧ ਕਰਵਾਉਣ ਦੀ ਵਿਧੀ ਹੈ। ਸੀਨੀਅਰ ਪ੍ਰਾਜੈਕਟ ਅਫ਼ਸਰ ਡਾ. ਮਨੀਸ਼ਾ ਮੰਡਲ ਨੇ ਇਸ ਪ੍ਰੋਗਰਾਮ ਦੀ ਟਰੇਨਿੰਗ ਲੈਣ ਲਈ ਸਿਹਤ ਕਾਮਿਆਂ ਵੱਲੋਂ ਦਿਖਾਏ ਜਾ ਰਹੇ ਉਤਸ਼ਾਹ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ‘ਏਵਿਨ’ ਦਾ ਟੀਚਾ ਟੀਕੇ ਦੇ ਸਟਾਕ ਅਤੇ ਪ੍ਰਵਾਹਾਂ ਸਮੇਤ ਸਾਰੇ ਕੋਲਡ ਚੇਨ ਪੁਆਇੰਟਾਂ ਵਿੱਚ ਸਟੋਰੇਜ ਤਾਪਮਾਨ ਦੀ ਸਹੀ ਜਾਣਕਾਰੀ ਦੇ ਕੇ ਭਾਰਤ ਸਰਕਾਰ ਦੇ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਦਾ ਸਮਰਥਨ ਕਰਨਾ ਹੈ।