ਖਰੜ:
ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਹਰਮੀਤ ਸਿੰਘ ਛਿੱਬਰ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਲਈ ਕੀਤੇ ਕੰਮਾਂ ਕਾਰਨ ਲੋਕਾਂ ਵੱਲੋਂ ਪਾਰਟੀ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸੇ ਸਬੰਧੀ ਰੈਜੀਡੈਂਟਸ ਵੈਲਫੇਅਰ ਐਸੋਸੀਏਸਨ, ਐਕਮੇ ਹਾਈਟਸ-1 ਨਿੱਝਰ ਰੋਡ ਸੈਕਟਰ 126 ਦੀ ਪ੍ਰਧਾਨ ਨੀਲਮ ਕਟਾਰੀਆ ਅਤੇ ਸੀਨੀਅਰ ਮੈਂਬਰ ਰਣਧੀਰ ਸਿੰਘ ਕੋਮਲ ਵਾਰਡ -13 ਦੇ ਐੱਮਸੀ ਜਸਬੀਰ ਕੌਰ ਮਨਮੋਹਨ ਸਿੰਘ ਅਤੇ ਸੁਸਾਇਟੀ ਦੇ ਸੀਨੀਅਰ ਮੈਬਰਾਂ ਨੇ ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਪੰਜਾਬ ਦੇ ਪਿਤਾ ਜੋਧਾ ਸਿੰਘ ਮਾਨ ਦਾ ਸੁਸਾਇਟੀ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਖਰੜ ਹਾਕਮ ਸਿੰਘ ਵਾਲੀਆ, ਐਡਵੋਕੇਟ ਅਨੰਤ ਬਰਾੜ, ਬਲਾਕ ਪ੍ਰਧਾਨ ਜੁਝਾਰ ਸਿੰਘ ਅਤੇ ਵਿਕਾਸ ਮੋਹਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। -ਪੱਤਰ ਪ੍ਰੇਰਕ