ਪੰਚਕੂਲਾ: ਮਿਸਿਜ਼ ਇੰਡੀਆ ਸੁਪਰਾ ਨੈਸ਼ਨਲ ਦਾ ਖਿਤਾਬ ਜਿੱਤ ਕੇ ਕੌਮਾਂਤਰੀ ਮੰਚ ’ਤੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਪੰਜਾਬ ਸਰਕਾਰ ਦੀ ਡਰੱਗ ਕੰਟਰੋਲ ਅਫ਼ਸਰ ਨਵਦੀਪ ਕੌਰ ਨੂੰ ਐੱਮਆਈਟੀਐੱਸ ਪਰਿਵਾਰ ਦੀ ਐਨਜੀਓ ਸੁਨੀਤਾ ਭਾਟੀਆ ਫਾਊਂਡੇਸ਼ਨ ਵੱਲੋਂ ਵਿਮੈਨ ਅਚੀਵਰ ਐਵਾਰਡ ਨਾਲ ਸਨਮਾਨਿਆ ਗਿਆ। ਫਾਊਂਡੇਸ਼ਨ ਵੱਲੋਂ ਹਰ ਸਾਲ ਸਮਾਜ ਵਿੱਚ ਵਧੀਆ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਯੰਗ ਅਚੀਵਰ ਐਵਾਰਡ, ਔਰਤਾਂ ਨੂੰ ਵਿਮੈਨ ਅਚੀਵਰ ਐਵਾਰਡ ਅਤੇ ਬਜ਼ੁਰਗਾਂ ਨੂੰ ਲਾਈਫਟਾਈਮ ਅਚੀਵਰ ਐਵਾਰਡ ਨਾਲ ਸਨਮਾਨਿਆ ਜਾਵੇਗਾ। -ਪੱਤਰ ਪ੍ਰੇਰਕ