ਪੱਤਰ ਪ੍ਰੇਰਕ
ਕੁਰਾਲੀ, 1 ਜੁਲਾਈ
ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਸਥਾਨਕ ਖਾਲਸਾ ਸਕੂਲ ਵਿੱਚ ਹੋਏ ਇਸ ਸਮਾਗਮ ਦੌਰਾਨ ਸਾਹਿਤਕਾਰਾਂ ਨੇ ਰਚਨਾਵਾਂ ਦੀ ਪੇਸ਼ ਕੀਤੀਆਂ ਜਦੋਂਕਿ ਸਭਾ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮਾਵੀ ਨੂੰ ਸਾਹਿਤਕ ਦੇਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।
ਸਭਾ ਦੇ ਮੀਡੀਆ ਸਕੱਤਰ ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ ਤੇ ਨਿਰਮਲ ਸਿੰਘ ਅਧਰੇੜਾ ਨੇ ਦੱਸਿਆ ਕਿ ਸਾਹਿਤਕ ਦੌਰ ਦੀ ਸ਼ੁਰੂਆਤ ਜਸਕੀਰਤ ਸਿੰਘ ਨੇ ਕਵਿਤਾ ਨਾਲ ਕੀਤੀ। ਜਗਦੇਵ ਸਿੰਘ ਰਡਿਆਲਾ ਨੇ ਗੀਤ, ਨਿਰਮਲ ਸਿੰਘ ਅਧਰੇੜਾ ਨੇ ਕਵਿਤਾ, ਕਵੀ ਚਰਨਜੀਤ ਸਿੰਘ ਕਤਰਾ ਨੇ ਕਵਿਤਾ, ਕੁਲਵਿੰਦਰ ਖੈਰਾਬਾਦੀ ਨੇ ਗੀਤ, ਕੇਸਰ ਸਿੰਘ ਕੰਗ ਨੇ, ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ, ਇੰਸਪੈਕਟਰ ਤਰਸੇਮ ਸਿੰਘ ਕਾਲੇਵਾਲ ਅਤੇ ਕੁਲਵੰਤ ਸਿੰਘ ਮਾਵੀ ਨੇ ਰਚਨਾਵਾਂ ਸੁਣਾਈਆਂ। ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਸੰਕਲਪ ਤੇ ਇਤਿਹਾਸਕ ਪ੍ਰੇਪਰਾ ਬਾਰੇ ਵਿਚਾਰ ਸਾਂਝੇ। ਸਭਾ ਦੇ ਪ੍ਰਧਾਨ ਸ੍ਰੀ ਗਿੱਲ ਨੇ ਵਾਤਾਵਰਨ ਦੀ ਸੰਭਾਲ ਸਬੰਧੀ ਕਵਿਤਾ ਪੜ੍ਹੀ। ਟੀ-20 ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਟੀਮ ਦੀ ਸ਼ਲਾਘਾ ਕਰਦਿਆਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਮੰਚ ਦਾ ਸੰਚਾਲਨ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਕੀਤਾ।