ਪੱਤਰ ਪ੍ਰੇਰਕ
ਬਨੂੜ, 1 ਜਨਵਰੀ
ਪਿੰਡ ਖਾਨਪੁਰ ਬੰਗਰ ਦੇ ਵਸਨੀਕਾਂ ਨੇ ਅੱਜ ਨਵੇਂ ਸਾਲ ਦੀ ਆਮਦ ਮੌਕੇ ਕਿਸਾਨੀ ਸੰਘਰਸ਼ ਜਿੱਤਣ ਦੀ ਖੁਸ਼ੀ ਅਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਾਇਆ। ਬਹਾਦਰ ਸਿੰਘ, ਜਸਬੀਰ ਸਿੰਘ ਅਤੇ ਕਾਲਾ ਖਾਨਪੁਰ ਦੀ ਅਗਵਾਈ ਹੇਠ ਇਸ ਮੌਕੇ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ ’ਤੇ 375 ਦਿਨ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਕਰਨ ਵਾਲੇ ਪਿੰਡ ਖਾਨਪੁਰ ਬੰਗਰ, ਨੰਡਿਆਲੀ, ਹੁਲਕਾ, ਕਲੌਲੀ, ਉੱਚਾ ਖੇੜਾ ਅਤੇ ਮੀਂਢੇਮਾਜਰਾ ਪਿੰਡਾਂ ਦੇ ਦਰਜਨਾਂ ਨੌਜਵਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਕਿਸਾਨੀ ਸੰਘਰਸ਼ ਅਤੇ ਕੱਪੜੇ ਧੋਣ ਦੀ ਸੇਵਾ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਖਜ਼ਾਨ ਸਿੰਘ ਹੁਲਕਾ ਨੂੰ ਇਲਾਕੇ ਦਾ ਮਾਣ ਦੱਸਦਿਆਂ ਚਾਂਦੀ ਦੇ ਹਲ਼ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਮਨਜੀਤ ਸਿੰਘ ਹੁਲਕਾ, ਟਿੱਕਾ ਹੁਲਕਾ, ਕਾਲਾ, ਹਰਪਾਲ ਸਿੰਘ, ਤਰਲੋਚਨ ਸਿੰਘ, ਬਲਬੀਰ ਸਿੰਘ, ਤਰਸੇਮ ਕੁਮਾਰ ਸਾਬਕਾ ਸਰਪੰਚ, ਹੈਪੀ ਨਡਿਆਲੀ, ਗੁਰਮੀਤ ਸਿੰਘ, ਬਲਬੀਰ ਸਿੰਘ, ਦਰਬਾਰਾ ਸਿੰਘ, ਦਵਿੰਦਰ ਸਿੰਘ, ਮੁਖਤਿਆਰ ਸਿੰਘ, ਦਲਬੀਰ ਸਿੰਘ, ਸਰਪੰਚ ਟਹਿਲ ਸਿੰਘ, ਸੋਮਨਾਥ, ਕਾਲਾ ਉੱਚਾ ਖੇੜਾ ਤੋਂ ਇਲਾਵਾ ਨੇੜਲੇ ਪੰਜ ਪਿੰਡਾਂ ਦੇ ਕਿਸਾਨ ਤੇ ਖਾਨਪੁਰ ਬੰਗਰ ਦੇ ਵਸਨੀਕ ਮੌਜੂਦ ਸਨ।