ਕਰਮਜੀਤ ਸਿੰਘ ਚਿੱਲਾ
ਬਨੂੜ, 4 ਜੁਲਾਈ
ਸਬ ਤਹਿਸੀਲ ਬਨੂੜ ਅਧੀਨ ਪੈਂਦੇ ਬਨੂੜ ਸ਼ਹਿਰ ਅਤੇ ਪੇਂਡੂ ਖੇਤਰ ਦੀ ਜ਼ਮੀਨ, ਵਪਾਰਕ ਅਤੇ ਕਮਰਸ਼ੀਅਲ ਖੇਤਰਾਂ ਦੇ ਕੁਲੈਕਟਰ ਰੇਟਾਂ ਵਿੱਚ ਭਾਰੀ ਵਾਧਾ ਹੋ ਗਿਆ ਹੈ। ਪੁਰਾਣੇ ਰੇਟਾਂ ਵਿੱਚ 20 ਤੋਂ 40 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ। ਪਲਾਟ ਅਤੇ ਜ਼ਮੀਨ ਖਰੀਦਣ ਵਾਲਿਆਂ ਉੱਤੇ ਕੁਲੈਕਟਰ ਰੇਟਾਂ ਦੇ ਵਾਧੇ ਨਾਲ ਵਾਧੂ ਬੋਝ ਪੈ ਗਿਆ ਹੈ।
ਨਵੇਂ ਕੁਲੈਕਟਰ ਰੇਟਾਂ ਅਨੁਸਾਰ ਬਨੂੜ ਸ਼ਹਿਰ ਮੇਨ ਰੋਡ ਉੱਤੇ 2.50 ਕਰੋੜ, ਲਿੰਕ ਰੋਡ ਉੱਤੇ 1.20 ਕਰੋੜ, ਬਾਕੀ ਚਾਹੀ 80 ਲੱਖ ਪ੍ਰਤੀ ਏਕੜ, ਕਮਰਸ਼ੀਅਲ 17,500 ਰੁਪਏ ਪ੍ਰਤੀ ਵਰਗ ਗਜ਼ ਅਤੇ ਰਿਹਾਇਸ਼ੀ ਦਾ 6 ਹਜ਼ਾਰ ਪ੍ਰਤੀ ਵਰਗ ਨਿਰਧਾਰਤ ਕੀਤਾ ਗਿਆ ਹੈ। ਸ਼ਹਿਰ ਦੀਆਂ ਕਲੋਨੀਆਂ ਦੇ ਕੁਲੈਕਟਰ ਰੇਟ ਵੀ ਵਧਾਏ ਗਏ ਹਨ।
ਪਿੰਡ ਖਲੌਰ ਮੇਨ ਰੋਡ ਨਾਲ ਲੱਗਦੀ 50 ਲੱਖ, ਲਿੰਕ ਰੋਡ ਨਾਲ ਲੱਗਦੀ 35 ਲੱਖ, ਬਾਕੀ 30 ਲੱਖ ਪ੍ਰਤੀ ਏਕੜ, ਕਮਰਸ਼ੀਅਲ ਚਾਰ ਹਜ਼ਾਰ ਅਤੇ ਰਿਹਾਇਸ਼ੀ ਦੋ ਹਜ਼ਾਰ ਪ੍ਰਤੀ ਵਰਗ ਗਜ਼, ਖਾਨਪੁਰ ਖੱਦਰ ਲਿੰਕ ਰੋਡ ਨਾਲ ਲੱਗਦੀ 35 ਲੱਖ, ਬਾਕੀ 30 ਲੱਖ ਪ੍ਰਤੀ ਏਕੜ, ਕਮਰਸ਼ੀਅਲ ਚਾਰ ਹਜ਼ਾਰ ਅਤੇ ਰਿਹਾਇਸ਼ੀ ਦੋ ਹਜ਼ਾਰ ਪ੍ਰਤੀ ਵਰਗ ਗਜ਼, ਜੰਗਪੁਰਾ ਮੇਨ ਰੋਡ 1.75 ਕਰੋੜ, ਲਿੰਕ ਰੋਡ ਨਾਲ ਲੱਗਦੀ 1.25 ਕਰੋੜ,, ਬਾਕੀ 50 ਲੱਖ ਪ੍ਰਤੀ ਏਕੜ, ਕਮਰਸ਼ੀਅਲ 6 ਹਜ਼ਾਰ ਅਤੇ ਰਿਹਾਇਸ਼ੀ 4 ਹਜ਼ਾਰ ਪ੍ਰਤੀ ਵਰਗ ਗਜ਼, ਸਲੇਮਪੁਰ ਬੰਜਰ ਪੰਦਰਾਂ ਲੱਖ, ਲਿੰਕ ਰੋਡ ਨਾਲ ਲੱਗਦੀ 35 ਲੱਖ, ਚਾਹੀ 20 ਲੱਖ ਪ੍ਰਤੀ ਏਕੜ ਕੀਮਤ, ਵਪਾਰਿਕ ਚਾਰ ਹਜ਼ਾਰ ਤੇ ਰਿਹਾਇਸ਼ੀ ਦੋ ਹਜ਼ਾਰ ਪ੍ਰਤੀ ਵਰਗ ਗਜ਼ ਤੈਅ ਕੀਤੀ ਗਈ ਹੈ।
ਨੰਡਿਆਲੀ ਦੀ ਚਾਹੀ 30 ਲੱਖ, ਲਿੰਕ ਰੋਡ ਤੇ 35 ਲੱਖ ਪ੍ਰਤੀ ਏਕੜ, ਵਪਾਰਕ 4 ਹਜ਼ਾਰ, ਰਿਹਾਇਸ਼ੀ 2 ਹਜ਼ਾਰ ਪ੍ਰਤੀ ਵਰਗ ਗਜ਼, ਦੇਵੀਨਗਰ(ਅਬਰਾਵਾਂ) ਲਿੰਕ ਰੋਡ ’ਤੇ 35 ਲੱਖ, ਚਾਹੀ 30 ਲੱਖ ਪ੍ਰਤੀ ਏਕੜ, ਵਪਾਰਿਕ ਚਾਰ ਹਜ਼ਾਰ ਤੇ ਰਿਹਾਇਸ਼ੀ 2 ਹਜ਼ਾਰ ਪ੍ਰਤੀ ਵਰਗ ਗਜ਼, ਕੁਰਾਲੀ ਚਾਹੀ 30 ਲੱਖ, ਲਿੰਕ ਰੋਡ ’ਤੇ 35 ਲੱਖ ਪ੍ਰਤੀ ਏਕੜ, ਕਲੌਲੀ ਚਾਹੀ 30 ਲੱਖ, ਲਿੰਕ ਰੋਡ ’ਤੇ 35 ਲੱਖ ਪ੍ਰਤੀ ਏਕੜ, ਖਿਜ਼ਰਗੜ੍ਹ ਕਨੌੜ ਮੇਨ ਰੋਡ ’ਤੇ 1.75 ਕਰੋੜ, ਲਿੰਕ ਰੋਡ ’ਤੇ 80 ਲੱਖ, ਚਾਹੀ 50 ਲੱਖ ਪ੍ਰਤੀ ਏਕੜ, ਵਪਾਰਕ 6 ਹਜ਼ਾਰ ਅਤੇ ਰਿਹਾਇਸ਼ੀ 4 ਹਜ਼ਾਰ ਪ੍ਰਤੀ ਵਰਗ ਗਜ਼ ਤੈਅ ਕੀਤੀ ਗਈ ਹੈ।
ਪਿੰਡ ਹੁਲਕਾ ਦੀ ਚਾਹੀ 20 ਲੱਖ, ਲਿੰਕ ਰੋਡ ਤੇ 35 ਲੱਖ, ਬੰਜਰ 15 ਲੱਖ ਪ੍ਰਤੀ ਏਕੜ, ਹੰਸਾਲਾ ਚਾਹੀ 30 ਲੱਖ, ਲਿੰਕ ਰੋਡ ਤੇ 35 ਲੱਖ, ਰਾਜੋਮਾਜਰਾ ਲਿੰਕ ਰੋਡ ਤੇ 35 ਲੱਖ, ਚਾਹੀ 30 ਲੱਖ, ਅਜ਼ੀਜ਼ਪੁਰ ਮੇਨ ਰੋਡ ਤੇ 1 ਕਰੋੜ 75 ਲੱਖ, ਲਿੰਕ ਰੋਡ ਤੇ 80 ਲੱਖ ਅਤੇ ਬਾਕੀ 50 ਲੱਖ ਪ੍ਰਤੀ ਏਕੜ ਕੀਮਤ ਨਿਰਧਾਰਿਤ ਕੀਤੀ ਗਈ ਹੈ।
ਪਿੰਡ ਰਾਮਪੁਰ ਕਲਾਂ ਦੇ ਨਵੇਂ ਕੁਲੈਕਟਰ ਰੇਟ
ਪਿੰਡ ਰਾਮਪੁਰ ਕਲਾਂ ਮੇਨ ਰੋਡ ਤੇ 2 ਕਰੋੜ 10 ਲੱਖ, ਲਿੰਕ ਰੋਡ ਤੇ 1 ਕਰੋੜ 25 ਲੱਖ, ਬਾਕੀ 80 ਲੱਖ ਪ੍ਰਤੀ ਏਕੜ, ਵਪਾਰਕ ਛੇ ਹਜ਼ਾਰ ਅਤੇ ਰਿਹਾਇਸ਼ੀ ਚਾਰ ਹਜ਼ਾਰ ਪ੍ਰਤੀ ਵਰਗ ਗਜ਼, ਪਿੰਡ ਕਰਾਲਾ ਦੀ ਚਾਹੀ ਇੱਕ ਕਰੋੜ, ਮੇਨ ਰੋਡ 2.25 ਕਰੋੜ, ਲਿੰਕ ਰੋਡ 1.25 ਕਰੋੜ ਪ੍ਰਤੀ ਏਕੜ, ਕਰਾਲਾ ਵਿਖੇ ਸਥਿਤ ਚੰਡੀਗੜ੍ਹ ਰਾਇਲ ਸਿਟੀ ਵਿਖੇ ਕਮਰਸ਼ੀਅਲ 28 ਹਜ਼ਾਰ ਅਤੇ ਰਿਹਾਇਸ਼ੀ 16 ਹਜ਼ਾਰ ਪ੍ਰਤੀ ਵਰਗ ਗਜ਼ ਰੇਟ ਨਿਸ਼ਚਤ ਕੀਤਾ ਗਿਆ ਹੈ।