ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਨਵੰਬਰ
ਬਜਾਜ ਫਾਇਨਾਂਸ ਲਿਮਟਿਡ ਦੀ ਫਿਕਸਡ ਡਿਪਾਜਿਟ (ਐੱਫਡੀ) ਦੇਸ਼ ਭਰ ਦੇ ਲੋਕਾਂ ਦੀ ਪਸੰਦ ਬਣ ਰਹੀ ਹੈ, ਜੋ ਕਿ ਪਿਛਲੀ ਤਿਮਾਹੀ ਦੌਰਾਨ 21 ਫ਼ੀਸਦ ਦੇ ਵਾਧੇ ਨਾਲ 66,131 ਕਰੋੜ ਤੱਕ ਪਹੁੰਚ ਗਈ ਹੈ। ਇਸ ਬਾਰੇ ਸਚਿਨ ਸਿੱਕਾ ਨੇ ਕਿਹਾ ਕਿ ਬਜਾਜ ਗਰੁੱਪ ਲੋਕਾਂ ਦਾ ਭਰੋਸਾ ਜਿੱਤਣ ਲਈ ਲਗਾਤਾਰ ਵਧੀਆਂ ਸੇਵਾਵਾਂ ਦਿੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਾਜ ਵੱਲੋਂ 15 ਤੋਂ 25 ਹਜ਼ਾਰ ਰੁਪਏ ਬੈਂਕ ਖਾਤੇ ਵਿੱਚ ਲਗਾਤਾਰ ਜਮ੍ਹਾਂ ਰੱਖਣ ਵਾਲਿਆਂ ਨੂੰ ਵੀ ਵਧੀਆ ਵਿਆਜ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਆਮ ਲੋਕਾਂ ਨੂੂੰ ਵੀ ਵੱਧ ਲਾਭ ਮਿਲ ਸਕੇਗਾ।