ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਜਨਵਰੀ
ਮੇਅਰ ਰਵੀ ਕਾਂਤ ਸ਼ਰਮਾ ਨੇ ਮਨੀਮਾਜਰਾ ਦੀ ਇੰਦਰਾ ਕਲੋਨੀ ਵਿਚ ਗ੍ਰੀਨ ਬੈਲਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਗ੍ਰੀਨ ਬੈਲਟ ਦੀ ਸਾਂਭ-ਸੰਭਾਲ ਲਈ ਨਗਰ ਨਿਗਮ ਸਣੇ ਇਲਾਕਾ ਵਾਸੀਆਂ ਦੀ ਬਰਾਬਰ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਗ੍ਰੀਨ ਬੈਲਟ ਦੀਆਂ ਦੀਆਂ ਬਾਰੇ ਦੱਸਿਆ ਕਿ ਇਹ ਗ੍ਰੀਨ ਬੈਲਟ ਕੁੱਲ 5 ਏਕੜ ਰਕਬੇ ਵਿੱਚ ਤਿਆਰ ਕੀਤੀ ਗਈ ਹੈ। ਇਸ ਪਾਰਕ ਵਿਚ ਬੱਚਿਆਂ ਦੇ ਖੇਡਣ ਦੇ ਸਾਜੋ-ਸਾਮਾਨ ਸਮੇਤ ਸੈਰ ਕਰਨ ਲਈ ਟਰੈਕ, ਬੈਂਚ ਤੇ ਸਜਾਵਟੀ ਪੌਦੇ ਲਗਾਏ ਗਏ ਹਨ। ਇਸ ਗ੍ਰੀਨ ਬੈਲਟ ’ਤੇ ਨਗਰ ਨਿਗਮ ਨੇ 50 ਲੱਖ ਰੁਪਏ ਖਰਚ ਕੀਤੇ ਹਨ। ਉਦਘਾਟਨ ਸਮਾਗਮ ਮੌਕੇ ਸਾਬਕਾ ਡਿਪਟੀ ਮੇਅਰ ਤੇ ਇਲਾਕਾ ਕੌਂਸਲਰ ਵਿਨੋਦ ਅਗਰਵਾਲ, ਬਾਗਵਾਨੀ ਵਿਭਾਗ ਦੇ ਐੱਸਈ ਕਿਸ਼ਨ ਪਾਲ ਸਿੰਘ, ਐਕਸੀਅਨ ਜੰਗਸ਼ੇਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।